ਅੰਮ੍ਰਿਤਸਰ 'ਚ ਲੈਫਟ ਰਾਈਟ ਦੁਕਾਨਾਂ ਖੁੱਲ੍ਹਣ 'ਤੇ ਪੁਲਿਸ ਨੇ ਕੀਤੀ ਚੈਕਿੰਗ - ਲੈਫਟ ਰਾਈਟ
🎬 Watch Now: Feature Video
ਅੰਮ੍ਰਿਤਸਰ: ਡਿਪਟੀ ਕਮਿਸ਼ਨਰ ਵੱਲੋਂ ਦੁਕਾਨਦਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਲੈਫਟ-ਰਾਈਟ ਸਾਈਡ ਦੁਕਾਨਾਂ ਖੋਲ੍ਹਣ ਦਾ ਐਲਾਨ ਕੀਤਾ ਗਿਆ।ਦੁਕਾਨਦਾਰਾਂ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ ਕਿ ਜਿਨ੍ਹਾਂ ਨੇ ਕੋਰੋਨਾ ਮਾਹਾਂਵਾਰੀ ਦੇ ਦੌਰਾਨ ਵੀ ਦੁਕਾਨਦਾਰਾਂ ਦਾ ਇਨ੍ਹਾਂ ਦਾ ਖਿਆਲ ਰੱਖਦੇ ਹੋਏ ਇਕ ਸਾਈਡ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ।
ਏਸੀਪੀ ਪਰਵੇਸ਼ ਚੋਪੜਾ ਵੱਲੋਂ ਹਾਲ ਬਾਜ਼ਾਰ ਦਾ ਦੌਰਾ ਕੀਤਾ ਗਿਆ ਅਤੇ ਰਾਈਟ ਸਾਈਡ ਚ ਖੁੱਲ੍ਹਣ ਵਾਲੀਆਂ ਦੁਕਾਨਾਂ ਵਾਲਿਆਂ ਨੂੰ ਚਿਤਾਵਨੀ ਦਿੱਤੀ ਗਈ ਅਤੇ ਕਿਹਾ ਕੀ ਜੇਕਰ ਆਪਣੇ ਸਮੇਂ ਮੁਤਾਬਕ ਦੇ ਉਲਟ ਇਨ੍ਹਾਂ ਨੇ ਦੁਕਾਨਾਂ ਖੋਲ੍ਹੀਆਂ ਤਾਂ ਪੁਲਿਸ ਵੱਲੋਂ ਮਜਬੂਰਨ ਕਾਰਵਾਈ ਕਰਦੇ ਹੋਏ ਇਕ ਇਕ ਮਹੀਨੇ ਲਈ ਦੁਕਾਨਾਂ ਦੇ ਚਲਾਨ ਕੱਟੇ ਜਾਣਗੇ।