ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੱਦੇ ਉੱਤੇ ਕਿਸਾਨਾਂ ਨੇ ਕੀਤਾ ਰੇਲਵੇ ਟਰੈਕ ਜਾਮ - protests on rail tracks in faridkot
🎬 Watch Now: Feature Video
ਫਰੀਦਕੋਟ ਵਿੱਚ ਤਿੰਨ ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਤੋਂ ਬਾਅਦ ਲਗਾਤਾਰ ਕਿਸਾਨਾਂ ਵੱਲੋਂ ਕੇਂਦਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਦੇ ਸੱਦੇ ਉੱਤੇ ਪੰਜਾਬ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਟਰੇਨਾਂ ਰੋਕੀਆਂ ਗਈਆਂ। ਇਸੇ ਦੇ ਚੱਲਦੇ ਫਰੀਦਕੋਟ ਵਿਖੇ ਰੇਲਵੇ ਸਟੇਸ਼ਨ ਉੱਤੇ ਕਿਸਾਨਾਂ ਨੇ ਟਰੇਨ ਰੋਕੀਆਂ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂ ਬੂਟਾ ਸਿੰਘ ਅਤੇ ਹਰਪਾਲ ਸਿੰਘ ਨੇ ਕਿਹਾ ਕਿ ਦਿੱਲੀ ਦੇ ਵਿੱਚ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਚਲਿਆ ਅਤੇ ਉਸ ਦੌਰਾਨ ਲਖੀਮਪੁਰ ਦੀ ਘਟਨਾ ਵਾਪਰਦੀ ਹੈ ਇਸ ਘਟਨਾ ਦੇ ਵਿੱਚ ਕਿਸਾਨ ਸ਼ਹੀਦ ਹੁੰਦੇ ਹਨ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋ ਨਹੀ ਕੱਢਿਆ ਗਿਆ ਅਤੇ ਨਾਂ ਹੀ ਕੋਈ ਕਰਵਾਈ ਕੀਤੀ ਗਈ। ਇਨ੍ਹਾਂ ਮੰਗਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਟਰੇਨਾਂ ਰੋਕੀਆਂ ਗਈਆਂ।