ਨਸ਼ਰ ਕੀਤੀ ਖਬਰ ਦਾ ਹੋਇਆ ਅਸਰ, ਪ੍ਰਸ਼ਾਸਨ ਵੱਲੋਂ ਪ੍ਰਬੰਧਾਂ ਵਿੱਚ ਕੀਤਾ ਗਿਆ ਸੁਧਾਰ - kheda watan punjab diyan
🎬 Watch Now: Feature Video
ਰੂਪਨਗਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਜਾ ਰਹੇ ਜ਼ਿਲ੍ਹਾਂ ਪੱਧਰੀ ਖੇਡ ਮੁਕਾਬਲਿਆਂ ਵਿੱਚ ਖੇਡ ਵਿਭਾਗ ਤੇ ਪ੍ਰਸਾਸ਼ਨ ਦੀ ਲਾਹਪਰਵਾਹੀ ਸਬੰਧੀ ਨਸ਼ਰ ਕੀਤੀ ਗਈ ਖ਼ਬਰ ਦਾ ਅਸਰ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਪ੍ਰਬੰਧਾਂ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਖਿਡਾਰੀਆਂ ਨੂੰ ਜਿੱਥੇ ਕਿ ਕੇਲੇ ਅਤੇ ਸੇਬ ਦਿੱਤੇ ਗਏ ਉੱਥੇ ਹੀ ਦੁਪਿਹਰ ਦੇ ਭੋਜਨ ਦੇ ਵੀ ਸੁਚੱਜੇ ਪ੍ਰਬੰਧ ਕੀਤੇ ਗਏ। ਦੱਸ ਦਈਏ ਕਿ ਬੀਤੇ ਦਿਨ ਖਿਡਾਰੀਆਂ ਨੂੰ 100 ਰੁਪਏ ਪ੍ਰਤੀ ਖਿਡਾਰੀ ਦੀ ਰਿਫਰੈਸ਼ਮੈਂਟ ਤੇ ਡਾਈਟ ਦੇ ਨਾਮ ਤੇ ਕੇਵਲ ਦੋ ਕੇਲੇ ਤੇ ਗੁਰਦੁਆਰਾ ਸਾਹਿਬ ਤੋ ਲਿਆਂਦਾ ਹੋਇਆ ਲੰਗਰ ਦਿੱਤਾ ਗਿਆ ਸੀ।