ਕਿਸਾਨਾਂ ਦੀ ਹਮਾਇਤ 'ਚ ਦਮਦਮੀ ਟਕਸਾਲ ਦਾ ਜਥਾ ਦਿੱਲੀ ਹੋਇਆ ਰਵਾਨਾ - ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ
🎬 Watch Now: Feature Video

ਅੰਮ੍ਰਿਤਸਰ: ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਰਹਿਨੁਮਾਈ ਤੇ ਦਿਸ਼ਾ ਨਿਰਦੇਸ਼ ਹੇਠ ਇੱਕ ਵੱਡੇ ਕਾਫ਼ਲਾ ਦਿੱਲ੍ਹੀ ਨੂੰ ਕੂਚ ਕੀਤਾ। ਇਸ ਮੌਕੇ ਜਥੇ ਦੇ ਸਿੰਘਾਂ ਚ ਭਾਰੀ ਉਤਸ਼ਾਹ ਦੇਖਿਆ ਨੂੰ ਮਿਲਿਆ। ਪ੍ਰੋ ਸਰਚਾਂਦ ਸਿੰਘ ਨੇ ਦੱਸਿਆ ਕਿ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਦਾ ਇਹ ਜਥਾ ਦਿੱਲੀ 'ਚ ਕਿਸਾਨ ਮੋਰਚੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੰਦੋਲਨ ਨੂੰ ਮਜ਼ਬੂਤੀ ਦੇਵੇਗੀ। ਜਥੇ ਦੇ ਆਗੂ ਸਿੰਘ ਕਿਸਾਨ ਅੰਦੋਲਨ ਨੂੰ ਦੇਸ਼ ਭਰ ਤੋਂ ਹੋਰ ਹਿਮਾਇਤ ਜੁਟਾਉਣ ਲਈ ਕਿਸਾਨ ਆਗੂਆਂ ਨਾਲ ਵਿਚਾਰ ਕਰੇਗੀ। ਕਿਸਾਨ ਮੰਗਾਂ ਦੀ ਪੂਰਤੀ ਲਈ ਦਮਦਮੀ ਟਕਸਾਲ ਕਿਸਾਨਾਂ ਨਾਲ ਖੜੀ ਹੈ ਤੇ ਕਿਸਾਨੀ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।