ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਜਗਦੇਵ ਸਿੰਘ ਨੂੰ ਕੀਤਾ ਅਦਾਲਤ 'ਚ ਪੇਸ਼
🎬 Watch Now: Feature Video
ਅੰਮ੍ਰਿਤਸਰ: ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਜਗਦੇਵ ਸਿੰਘ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੁਲਜ਼ਮ ਵਿਦੇਸ਼ਾਂ ਬੈਠੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਲੋਕਾਂ ਨਾਲ ਸੰਪਰਕ ਕਰਕੇ ਪੰਜਾਬ 'ਚ ਵੱਡਾ ਅਪਰਾਧ ਕਰਨਾ ਚਾਹੁੰਦਾ ਸੀ। ਪਿਛਲੇ ਦਿਨੀਂ ਮੁਲਜ਼ਮ ਜਗਦੇਵ ਸਿੰਘ ਨੂੰ ਯੂਪੀ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਅੰਮ੍ਰਿਤਸਰ ਦੇ ਇੰਟੈਲੀਜੈਂਸ ਨੇ ਲਖਨਊ ਦੇ ਰਾਮਪੁਰਾ ਤੋਂ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਦੌਰਾਨ ਮੁਲਜ਼ਮਾਂ ਕੋਲੋਂ ਦੋ ਦੇਸੀ ਕੱਟੇ 315 ਬੋਰ, ਇੱਕ ਪਿਸਤੌਲ 30 ਬੋਰ, ਦੋ ਮੈਗਜ਼ੀਨ, ਦੋ ਪਿਸਤੌਲ, ਇੱਕ ਜਿੰਦਾ ਟਰੈਮਪਲ 32 ਬੋਰ ਬਰਾਮਦ ਕੀਤੇ ਗਏ। ਦੋਸ਼ੀ ਜਗਦੇਵ ਸਿੰਘ ਨੂੰ ਪੁਲਿਸ ਨੇ 4 ਦਿਨਾਂ ਦੇ ਰਿਮਾਂਡ ਹਾਂਸਲ ਕੀਤਾ ਹੈ। ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਕੀਤੇ ਜਾ ਸਕਦੇ ਹਨ।