ਆਈ.ਟੀ.ਪਾਰਕ ਥਾਣੇ ਨੇ ਆਪਣੇ ਇਲਾਕੇ ਵਿੱਚ ਤਿਰੰਗਾ ਯਾਤਰਾ ਕੱਢੀ - Different police stations of Chandigarh
🎬 Watch Now: Feature Video

ਚੰਡੀਗੜ੍ਹ: ਤਿਰੰਗਾ ਲਹਿਰਾਉਣ ਦੀ ਮੁਹਿੰਮ (Tricolor hoisting campaign) ਨੂੰ ਦੇਸ਼ ਭਰ ਦੇ ਹਰ ਘਰ ਵਿੱਚ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਚੰਡੀਗੜ੍ਹ ਦੇ ਵੱਖ-ਵੱਖ ਥਾਣਾ (Different police stations of Chandigarh) ਇੰਚਾਰਜਾਂ ਵੱਲੋਂ ਤਿਰੰਗਾ ਲਹਿਰਾਉਣ ਦੀ ਮੁਹਿੰਮ ਨੂੰ ਜਾਰੀ ਰੱਖਿਆ ਜਾ ਰਿਹਾ ਹੈ। ਆਈ.ਟੀ.ਪਾਰਕ ਥਾਣਾ ਚੰਡੀਗੜ੍ਹ (IT Park Police Station Chandigarh) ਦੇ ਐੱਸ.ਐੱਚ.ਓ ਰੋਹਤਾਸ਼ ਯਾਦਵ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਕੱਢੀ ਗਈ। ਇਹ ਤਿਰੰਗਾ ਯਾਤਰਾ ਆਈ.ਟੀ.ਪਾਰਕ ਤੋਂ ਇੰਦਰਾ ਕਲੋਨੀ ਤੱਕ ਕੱਢੀ ਗਈ। ਇਸ ਤਿਰੰਗਾ ਯਾਤਰਾ ਵਿੱਚ ਸਥਾਨਕ ਆਗੂਆਂ ਅਤੇ ਇਲਾਕਾ ਨਿਵਾਸੀਆਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ। ਇਸ ਮੌਕੇ ਰੋਹਤਾਸ਼ ਯਾਦਵ ਨੇ ਦੱਸਿਆ ਕਿ ਤਿਰੰਗਾ ਯਾਤਰਾ ਇਸ ਲਈ ਕੱਢੀ ਜਾ ਰਹੀ ਹੈ, ਕਿਉਂਕਿ ਸਾਡਾ ਦੇਸ਼ 15 ਅਗਸਤ ਨੂੰ ਆਜ਼ਾਦ ਹੋਇਆ ਸੀ।