ਹਿੰਦੂ ਦੇਵਤਿਆਂ ਦਾ ਕਥਿਤ ਅਪਮਾਨ ਕਰਨ 'ਤੇ ਕਾਂਗਰਸੀ ਆਗੂ ਦੇ ਘਰ 'ਤੇ ਹਮਲਾ - Insult to Hindu
🎬 Watch Now: Feature Video
ਮੰਗਲੁਰੂ: ਹਿੰਦੂ ਦੇਵਤਿਆਂ ਦਾ ਕਥਿਤ ਅਪਮਾਨ ਕਰਨ 'ਤੇ ਕਰਨਾਟਕ 'ਚ ਕਾਂਗਰਸੀ ਆਗੂ ਦੇ ਘਰ 'ਤੇ ਹਮਲਾ ਕੀਤੀ ਗਿਆ ਹੈ। ਪੁਲਿਸ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਕਥਿਤ ਤੌਰ 'ਤੇ ਹਿੰਦੂ ਦੇਵਤਿਆਂ ਬਾਰੇ ਅਪਮਾਨਜਨਕ ਟਿੱਪਣੀਆਂ ਦੇ ਵਿਰੋਧ ਵਿੱਚ ਅਣਪਛਾਤੇ ਬਦਮਾਸ਼ਾਂ ਨੇ ਦੱਖਣੀ ਕੰਨੜ ਜ਼ਿਲ੍ਹੇ ਦੇ ਪੁੱਟੂਰ ਵਿੱਚ ਕਾਂਗਰਸ ਆਈਟੀ ਸੈੱਲ ਦੀ ਸਕੱਤਰ ਵੀ ਸ਼ੈਲਜਾ ਅਮਰਨਾਥ ਦੇ ਘਰ 'ਤੇ ਹਮਲਾ ਕੀਤਾ। ਹਿੰਦੂ ਸੰਗਠਨਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਨੇਤਾ ਦੇ ਖਿਲਾਫ਼ ਧਰਮਾਂ ਵਿਚ ਦੁਸ਼ਮਣੀ ਪੈਦਾ ਕਰਨ ਅਤੇ ਸਮਾਜ ਵਿਚ ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਟਿੱਪਣੀ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ।