20 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਟਿਊਬਵੈੱਲ ਕੁਨੈਕਸ਼ਨ ਦਾ ਕੀਤਾ ਉਦਘਾਟਨ - ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ
🎬 Watch Now: Feature Video
ਤਰਨਤਾਰਨ: ਹਲਕਾ ਤਰਨ ਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਵੱਲੋ ਗਾਂਧੀ ਪਾਰਕ ਕੋਲ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ। ਜਿਸ ਤੋਂ ਆਉਣ ਵਾਲੇ ਦਿਨਾਂ ‘ਚ ਗਰਮੀ ਦੇ ਮੌਸਮ ‘ਚ ਲੋਕਾਂ ਨੁੰ ਪਾਣੀ ਦੀ ਕਿਲਤ ਤੋਂ ਨਿਜ਼ਾਤ ਮਿਲੇਗੀ। ਇਸਦੇ ਨਾਲ ਹੀ ਕੂੜਾ ਚੁੱਕਣ ਵਾਲੀ ਵੈਨ ਵੀ ਲੋਕ ਅਰਪਣ ਕੀਤੀ ਗਈ, ਜੋ ਸ਼ਹਿਰ ਦੀਆਂ ਗੱਲੀਆਂ ਮੁਹੱਲਿਆਂ ‘ਚੋ ਕੂੜਾ ਕੱਚਰਾ ਇਕੱਠਾ ਕਰੇਗੀ ਤੇ ਨਾਲ ਹੀ ਹਰ ਮੁਹੱਲੇ ‘ਚ ਲਾਲ ਰੰਗ ਤੇ ਪੀਲੇ ਰੰਗ ਦੀਆਂ ਬਾਲਟੀਆਂ ਲਗਾਈਆਂ ਜਾਣਗੀਆਂ, ਜਿਸ ‘ਚ ਗਿਲਾ ਕੂੜਾ ਅੱਲਗ ਤੇ ਸੁਕਾ ਕੂੜਾ ਅਲੱਗ ਪਾਇਆ ਜਾਵੇਗਾ।