ਪੁੱਤ ਦੀ ਯਾਦ ’ਚ ਪਿਤਾ ਨੇ ਆਪਣੀ ਬਾਂਹ ’ਤੇ ਖੁਣਵਾਇਆ ਸਿੱਧੂ ਮੂਸੇਵਾਲਾ ਦਾ ਟੈਟੂ - ਪਿਤਾ ਬਲਕੌਰ ਸਿੰਘ ਦੀਆਂ ਟੈਟੂ ਖੁਣਵਾਉਂਦੇ ਦੀਆਂ ਤਸਵੀਰਾਂ
🎬 Watch Now: Feature Video
ਮਾਨਸਾ: ਸਿੱਧੂ ਮੂਸੇਵਾਲਾ ਦੇ ਪ੍ਰਸੰਸ਼ਕ ਜਿੱਥੇ ਆਪਣੀਆਂ ਬਾਹਾਂ ਅਤੇ ਸਰੀਰ ’ਤੇ ਸਿੱਧੂ ਮੂਸੇਵਾਲਾ ਦੇ ਟੈਟੂ ਬਣਵਾ ਰਹੇ ਹਨ ਉੱਥੇ ਹੀ ਹੁਣ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਪਣੇ ਪੁੱਤਰ ਸਿੱਧੂ ਮੂਸੇ ਵਾਲੇ ਦਾ ਟੈਟੂ ਆਪਣੀ ਬਾਂਹ ’ਤੇ ਖੁਣਵਾਇਆ ਗਿਆ ਹੈ। ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਦੀਆਂ ਟੈਟੂ ਖੁਣਵਾਉਂਦੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿੱਚ ਉਹ ਆਪਣੇ ਪੁੱਤ ਦੀ ਯਾਦ ਵਿੱਚ ਆਪਣੀ ਬਾਂਹ ’ਤੇ ਖੁਣਵਾਉਂਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।