GST ਦੀਆਂ ਨਵੀਆਂ ਦਰਾਂ ਨੂੰ ਲੈਕੇ ਸਰਕਾਰਾਂ ਨੂੰ ਸਿੱਧੇ ਹੋਏ ਦੁਕਾਨਦਾਰ ! - implementation of new GST rates
🎬 Watch Now: Feature Video
ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਭਾਰਤ ਵਾਸੀਆਂ ਨੂੰ ਇੱਕ ਹੋਰ ਮਹਿੰਗਾਈ ਦਾ ਝਟਕਾ ਦਿੱਤਾ ਜਾ ਰਿਹਾ ਹੈ। ਅਠਾਰਾਂ ਜੁਲਾਈ ਤੋਂ ਕਰਿਆਨੇ ਦੀਆਂ ਵਸਤਾਂ ਉੱਪਰ ਵੀ ਜੀਐੱਸਟੀ ਲੱਗਣ ਜਾ ਰਹੀ ਹੈ ਇੱਥੋਂ ਤੱਕ ਕਿ ਵਿਅਕਤੀ ਦੀਆਂ ਰੋਜ਼ਾਨਾਂ ਜ਼ਰੂਰਤਾਂ ਚ ਆਉਣ ਵਾਲੇ ਸਾਮਾਨ ’ਤੇ ਵੀ ਹੁਣ ਜੀਐੱਸਟੀ ਲੱਗਣ ਜਾ ਰਿਹਾ ਹੈ ਅਤੇ ਜਿਸ ਤੋਂ ਬਾਅਦ ਹੁਣ ਦੁਕਾਨਦਾਰਾਂ ’ਚ ਰੋਸ ਪਾਇਆ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਕਿਹਾ ਕਿ ਕੇਂਦਰ ਵੱਲੋਂ ਮਹਿੰਗਾਈ ਵਧਾਏ ਜਾਣ ਦੇ ਚੱਲਦੇ ਆਮ ਆਦਮੀ ਲਈ ਸਾਮਾਨ ਖਰੀਦਣਾ ਬਹੁਤ ਹੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਹਿਣਾ ਕਿ ਕੰਪਨੀਆਂ ਵੀ ਐਮਆਰਪੀ ਦੇ ਰੇਟ ਆਏ ਦਿਨ ਹੀ ਵਧਾ ਰਹੀਆਂ ਹਨ ਜਿਸ ਕਾਰਨ ਆਮ ਲੋਕਾਂ ਲਈ ਪਰੇਸ਼ਾਨੀਆਂ ਖੜੀਆਂ ਹੋ ਰਹੀਆਂ ਹਨ।