ਲੁਧਿਆਣਾ ਕੋਰਟ ਧਮਾਕੇ ਤੋਂ ਬਾਅਦ ਗੁਰਦਾਸਪੁਰ 'ਚ ਹਾਈ ਅਲਰਟ - Court complex
🎬 Watch Now: Feature Video

ਗੁਰਦਾਸਪੁਰ: ਲੁਧਿਆਣਾ ਕੋਰਟ ਵਿਚ ਹੋਏ ਧਮਾਕੇ (Explosions in Ludhiana Court) ਤੋਂ ਬਾਅਦ ਪੂਰੇ ਪੰਜਾਬ ਵਿਚ ਹਾਈ ਅਲਰਟ (High alert) ਕੀਤਾ ਗਿਆ ਹੈ। ਗੁਰਦਾਸਪੁਰ ਵਿੱਚ ਐਸਐਸਪੀ ਡਾ. ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਰਟ ਕੰਪਲੈਕਸ (Court complex) ਵਿਖੇ ਚੈਕਿੰਗ ਕੀਤੀ ਗਈ।ਸ਼ਹਿਰ ਵਿਚ 7 ਰੈੱਡ ਜ਼ੋਨ ਨਾਕਿਆਂ 'ਤੇ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ। ਪੁਲਿਸ ਅਧਿਕਾਰੀ ਜਬਰਜੀਤ ਸਿੰਘ ਨੇ ਦੱਸਿਆ ਕਿ ਲੁਧਿਆਣਾ ਕੋਰਟ ਕੰਪਲੈਕਸ ਵਿਚ ਜੋ ਧਮਾਕਾ ਹੋਇਆ ਉਸ ਤੋਂ ਬਾਅਦ ਗੁਰਦਾਸਪੁਰ ਸਮੇਤ ਪੂਰੇ ਪੰਜਾਬ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿੱਚ ਵੀ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਹਨ।