ਕਾਰਾਂ ਦੀ ਹੋਈ ਜ਼ਬਰਦਸਤ ਟੱਕਰ - ਪੰਜਾਬ ਵਿੱਚ ਕਾਰਾਂ ਹੋਈਆਂ ਹਾਦਸੇ ਦਾ ਸ਼ਿਕਾਰ
🎬 Watch Now: Feature Video
ਫਿਰੋਜ਼ਪੁਰ ਦੇ ਹਲਕਾ ਜ਼ੀਰਾ ਵਿੱਚ ਟਰੱਕ ਯੂਨੀਅਨ ((Truck Union) ) ਦੇ ਕੋਲ ਜ਼ੀਰਾ ਤਲਵੰਡੀ (Zira Talwandi Road) ਰੋਡ ਉੱਤੇ ਟਰੱਕ ਯੂਨੀਅਨ ਦੇ ਬਾਹਰ ਕਾਰਾਂ ਦੀ ਆਪਸੀ ਟੱਕਰ ਕਾਰਨ ਦੋਵਾਂ ਕਾਰਾ ਦਾ ਭਾਰੀ ਨੁਕਸਾਨ ਹੋਇਆ। ਮੌਕੇ ਉੱਤੇ ਗਸ਼ਤ ਕਰ ਰਹੇ ਪੀ ਸੀ ਆਰ ਦੇ ਮੁਲਾਜ਼ਮਾਂ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਇਸਦੀ ਜਾਣਕਾਰੀ ਦਿੱਤੀ। ਮੌਕੇ ਉੱਤੇ ਪਹੁੰਚੇ ਡਿਊਟੀ ਅਫ਼ਸਰ ਏ ਐੱਸ ਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਦੋ ਕਾਰਾਂ ਜੋ ਤਲਵੰਡੀ ਭਾਈ ਵੱਲ ਨੂੰ ਜਾ ਰਹੀਆਂ ਸੀ ਅੱਗੜ-ਪਿੱਛੜ ਆਪਸ ਵਿੱਚ (Cars collided with each other) ਵੱਜੀਆਂ ਹਨ। ਉਨ੍ਹਾਂ ਦੱਸਿਆ ਕਿ ਜੋ ਸਵਿਫਟ ਕਾਰ ਅੱਗੇ ਜਾ ਰਹੀ ਸੀ ਉਸ ਵਿੱਚ ਅਚਾਨਕ ਖਰਾਬੀ ਹੋਣ ਕਾਰਨ ਰੁਕ ਗਈ ਅਤੇ ਪਿੱਛੋਂ ਆ ਰਹੀ ਐੱਸ ਕਰਾਸ ਕਾਰ ਉਸ ਵਿਚ ਜਾ ਵੱਜੀ ਜਿਨ੍ਹਾਂ ਦਾ ਭਾਰੀ ਨੁਕਸਾਨ ਹੋਇਆ। ਪੁਲਿਸ ਮੁਤਾਬਿਕ ਕਾਰ ਸਵਾਰਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਭੇਜਿਆ ਗਿਆ ਹੈ ਅਤੇ ਫਿਲਹਾਲ ਸਾਰੇ ਕਾਰ ਸਵਾਰ ਸਹੀ ਹਾਲਤ ਵਿੱਚ ਹਨ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਅਗਲੀ ਕਾਰਵਾਈ ਫਿਲਹਾਲ ਜਾਰੀ ਹੈ।