ਮੌਤ ਦਾ ਸਰਟੀਫਿਕੇਟ ਬਣਾਉਣ ਨੂੰ ਲੈਕੇ ਸਿਹਤ ਵਿਭਾਗ ਅਤੇ ਸੁਵਿਧਾ ਕੇਂਦਰ ਦੀ ਇਕ ਵੱਡੀ ਲਾਪਰਵਾਹੀ ! - negligence in issuing death certificate at Hoshiarpur
🎬 Watch Now: Feature Video
ਹੁਸ਼ਿਆਰਪੁਰ: ਜ਼ਿਲ੍ਹੇ ਦੇ ਸਿਹਤ ਵਿਭਾਗ ਅਤੇ ਸੁਵਿਧਾ ਕੇਂਦਰ ਦੀ ਇੱਕ ਵੱਡੀ ਲਾਪਰਵਾਹੀ ਵੇਖਣ ਨੂੰ ਸਾਹਮਣੇ ਆਈ ਹੈ। ਸ਼ਹਿਰ ਦੇ ਨਿਊ ਸ਼ਾਂਤੀ ਨਗਰ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਆਪਣੇ ਮ੍ਰਿਤਕ ਪਿਤਾ ਦੀ ਮੌਤ ਦਾ ਸਰਟੀਫਿਕੇਟ ਬਣਵਾਉਣ ਲਈ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ( negligence in issuing death certificate at Hoshiarpur) ਹਨ। ਮੀਡੀਆਂ ਨੂੰ ਜਾਣਕਾਰੀ ਦਿੰਦਿਆਂ ਤੇਜਪਾਲ ਨੇ ਦੱਸਿਆ ਕਿ ਉਸਦੇ ਪਿਤਾ ਕੁੰਦਨ ਲਾਲ ਦੀ 7 ਮਈ 2021 ਨੂੰ ਮੌਤ ਹੋ ਗਈ ਸੀ ਤੇ ਉਸ ਵੱਲੋਂ ਆਪਣੇ ਮ੍ਰਿਤਕ ਪਿਤਾ ਦੀ ਮੌਤ ਦਾ ਸਰਟੀਫਿਕੇਟ ਲੈਣ ਲਈ ਪਿੰਡ ਦੀ ਹੀ ਆਸ਼ਾ ਵਰਕਰ ਨਾਲ ਗੱਲ ਕੀਤੀ ਸੀ ਜਿਸ ਵੱਲੋਂ ਸਰਟੀਫਿਕੇਟ ਲਈ ਫਾਰਮ ਭਰਵਾ ਲਿਆ ਗਿਆ ਸੀ ਤੇ ਖੁਦ ਹੀ ਆਸ਼ਾ ਵਰਕਰ ਵੱਲੋਂ ਫਾਰਕ ਜਮ੍ਹਾ ਕਰਵਾਇਆ ਗਿਆ ਸੀ ਪਰੰਤੂ ਜਦੋਂ 25 ਮਈ ਨੂੰ ਸਰਟੀਫਿਕੇਟ ਜਾਰੀ ਹੋਇਆ ਤਾਂ ਉਹ ਸਰਟੀਫਿਕੇਟ ਵੇਖ ਕੇ ਹੈਰਾਨ ਰਹਿ ਗਏ ਕਿਉਂਕਿ ਸਰਟੀਫਿਕੇਟ ’ਚ ਉਸਦੇ ਪਿਤਾ ਅਤੇ ਦਾਦੇ ਦਾ ਨਾਂ ਗਲਤ ਲਿਖਿਆ ਹੋਇਆ ਸੀ ਤੇ ਇੱਥੋਂ ਤੱਕ ਕਿ ਉਸਦੇ ਦਾਦੇ ਦਾ ਨਾਂ ਗਿਆਨ ਚੰਦ ਤੋਂ ਗਿਆਨ ਕੌਰ ਕਰ ਦਿੱਤਾ ਗਿਆ। ਤੇਜਪਾਲ ਨੇ ਦੱਸਿਆ ਕਿ ਉਹ ਸਰਟੀਫਿਕੇਟ ਠੀਕ ਕਰਵਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਏ ਪਰੰਤੂ ਉਸਦਾ ਹੱਲ ਨਹੀਂ ਹੋ ਰਿਹਾ ਹੈ।
TAGGED:
ਪਿਤਾ ਦੀ ਮੌਤ ਦਾ ਸਰਟੀਫਿਕੇਟ