ਕੋਰੋਨਾ ਵਾਇਰਸ ਕਾਰਨ ਹੋ ਰਹੇ ਨੁਕਸਾਨ 'ਤੇ ਇੰਡਸਟਰੀ ਅਤੇ ਛੋਟੋ ਕਾਰੋਬਾਰੀਆਂ ਦੀ ਮਦਦ ਕਰੇ ਸਰਕਾਰ: ਗੁਰਜੀਤ ਔਜਲਾ - Gurjeet Singh Aujla Parliament speech
🎬 Watch Now: Feature Video
ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ ਦੇ ਸ਼ੈਸਨ ਵਿੱਚ ਮੰਗਲਵਾਰ ਨੂੰ ਬੋਲਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਨਾਲ ਟੂਰਿਜ਼ਮ ਇੰਡਸਟਰੀ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਬਹੁਤੇ ਕਾਰੋਬਾਰੀ ਟੂਰਿਜ਼ਮ ਉੱਤੇ ਨਿਰਭਰ ਕਰਦੇ ਹਨ, ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਹੋਟਲ ਇੰਡਸਟਰੀ, ਬੱਸ ਇੰਡਸਟਰੀ, ਆਟੋ ਇੰਡਸਟਰੀ ਅਤੇ ਹੋਰ ਛੋਟੋ ਕਾਰੋਬਾਰੀ ਬਹੁਤ ਨੁਕਸਾਨ 'ਚ ਹਨ। ਇਸ ਲਈ ਸਰਕਾਰ ਨੂੰ ਉਨ੍ਹਾਂ ਦੇ ਕਰਜ਼ੇ ਦੀ ਕਿਸਤ ਦੇਣ ਲਈ ਸਮਾਂ ਵਧਾਉਣਾ ਚਾਹੀਦਾ ਹੈ ਤੇ ਨਾਲ ਹੀ ਸਰਕਾਰ ਉਨ੍ਹਾਂ ਦਾ ਵਿਆਜ ਵੀ ਮਾਫ਼ ਕਰੇ।