thumbnail

By

Published : Feb 21, 2021, 8:54 AM IST

ETV Bharat / Videos

ਗੁਰਦਾਸਪੁਰ: ਵਿਧਾਇਕ ਬਰਿੰਦਰਮੀਤ ਸਿੰਘ ਨੇ ਗਾਂਧੀ ਸ਼ਿਲਪ ਬਾਜ਼ਾਰ ਦਾ ਕੀਤਾ ਉਦਘਾਟਨ

ਗੁਰਦਾਸਪੁਰ: ਬਰਿੰਦਰਮੀਤ ਸਿੰਘ ਹਲਕਾ ਵਿਧਾਇਕ ਨੇ ਸਥਾਨਕ ਇੰਪਰੂਵਮੈਂਟ ਟਰੱਸਟ ਕਾਲੋਨੀ, ਤਿੱਬੜੀ ਰੋਡ, ਗੁਰਦਾਸਪੁਰ ਵਿਖੇ ਲੱਗੇ ‘ਗਾਂਧੀ ਸ਼ਿਲਪ ਬਾਜ਼ਾਰ 2021’ ਦਾ ਉਦਘਾਟਨ ਕੀਤਾ। ਇਸ ਮੌਕੇ ਬਲਰਾਜ ਸਿੰਘ ਵਿਧਾਇਕ ਡਿਪਟੀ ਕਮਿਸ਼ਨਰ (ਵਿਕਾਸ) ਵੀ ਮੌਜੂਦ ਸਨ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਨੇ ਦੱਸਿਆ ਕਿ ‘ਗਾਂਧੀ ਸ਼ਿਲਪ ਬਾਜ਼ਾਰ 2021’ ਵਿਚ ਦੇਸ਼ ਵਿਚੋਂ ਵੱਖ-ਵੱਖ ਰਾਜਾਂ ਵਿੱਚੋਂ ਕਾਰੀਗਰ ਪੁਹੰਚੇ ਹਨ, ਜਿਨਾਂ ਵਲੋਂ ਆਪਣੇ ਹੱਥਾਂ ਨਾਲ ਸਮਾਨ ਤਿਆਰ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਸ਼ਾਨਦਾਰ ਮੀਨਕਾਰੀ ਨਾਲ ਬਣਿਆ ਹੋਇਆ ਹੈ। ਉਨਾਂ ਨੇ ਜਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਏ ਜਾ ਰਹੇ ਇਸ ਸਮਾਗਮ ਦੀ ਭਰਵੀਂ ਸ਼ਲਾਘਾ ਕੀਤੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.