ਕਰਿਆਨੇ ਦੀ ਦੁਕਾਨ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ - ਫ਼ਰੀਦਕੋਟ ਦੁਕਾਨ ਅੱਗ
🎬 Watch Now: Feature Video
ਫ਼ਰੀਦਕੋਟ: ਆਏ ਦਿਨ ਦਰਦਨਾਕ ਹਾਦਸੇ ਵਾਪਰੇ ਰਹਿੰਦੇ ਹਨ, ਇਸੇ ਤਰ੍ਹਾਂ ਹੀ ਸਵੇਰੇ ਕਰੀਬ ਚਾਰ ਵਜੇ ਫ਼ਰੀਦਕੋਟ ਦੇ ਲਾਈਨ ਬਜ਼ਾਰ 'ਚ ਇਕ ਕਰਿਆਨੇ ਦੀ ਦੁਕਾਨ ਨੂੰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜੋ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਗਈ। ਮੌਕੇ 'ਤੇ ਫਾਇਰ ਬ੍ਰਿਗੇਡ ਨੂੰ ਫੋਨ ਕਰਨ 'ਤੇ ਕੁੱਝ ਹੀ ਦੇਰ 'ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜ ਗਈਆਂ, ਜਿਨ੍ਹਾਂ ਵੱਲੋਂ ਕਰੀਬ ਦੋ ਘੰਟੇ 'ਚ ਅੱਗ 'ਤੇ ਕਾਬੂ ਪਾਇਆ ਗਿਆ। ਇਸੇ ਦੌਰਾਨ ਦੁਕਾਨ ਦੇ ਉਪਰ ਬਣੇ ਮਕਾਨ 'ਚ ਰਹਿ ਰਹੇ ਦੁਕਾਨ ਮਾਲਕ ਨੂੰ ਦਮਕਲ ਕਰਮੀਆਂ ਵੱਲੋਂ ਬਾਹਰ ਤੋਂ ਪੋੜੀ ਲਗਾ ਕੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਕਿਉਂਕਿ ਉਪਰੋਂ ਹੇਠ ਆਉਣ ਦਾ ਰਸਤਾ ਦੁਕਾਨ ਦੇ ਅੰਦਰ ਤੋਂ ਹੀ ਆਉਂਦਾ ਸੀ ਜਿੱਥੇ ਭਿਆਨਕ ਅੱਗ ਲੱਗੀ ਹੋਈ ਸੀ। ਇਸ ਸਾਰੀ ਘਟਨਾ 'ਚ ਦੁਕਾਨਦਾਰ ਦਾ ਕਰੀਬ 15 ਲੱਖ ਰੁਪਏ ਤੋਂ ਜਿਆਦਾ ਨੁਕਸਾਨ ਹੋ ਗਿਆ ਬਾਕੀ ਹਲੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।