ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਕੀਤਾ ਖੋਖਲਾ: ਆਪ - ਆਪ ਬੁਲਾਰੇ ਨੀਲ ਗਰਗ
🎬 Watch Now: Feature Video

ਚੰਡੀਗੜ੍ਹ: ਨਵਜੋਤ ਸਿੱਧੂ ਦਾ ਕਹਿਣਾ ਕਿ ਪੰਜਾਬ ਸਿਰ ਤਿੰਨ ਲੱਖ ਕਰੋੜ ਨਹੀਂ ਸਗੋਂ ਪੰਜ ਲੱਖ ਕਰੋੜ ਕਰਜ਼ ਹੈ। ਜਿਸ ਦੀ ਹਮਾਇਤ ਆਪ ਬੁਲਾਰੇ ਨੀਲ ਗਰਗ ਵਲੋਂ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਕਿ ਨਗਰ ਨਿਗਮ ਅਤੇ ਕਾਰਪੋਰੇਸ਼ਨਾਂ ਦਾ ਹਾਲੇ ਕਰਜ਼ਾ ਵੱਖਰਾ ਹੈ ਜੋ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਲਿਆ ਜਾਂਦਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਸਰਕਾਰਾਂ ਵਲੋਂ ਕਰਜ਼ ਤਾਂ ਲਏ ਗਏ ਪਰ ਨਾ ਤਾਂ ਕੋਈ ਸਹੂਲਤ ਮਿਲੀ ਅਤੇ ਨਾ ਹੀ ਵਿਕਾਸ ਹੋਇਆ। ਇਸ ਲਈ ਮੌਜੂਦਾ 'ਆਪ' ਸਰਕਾਰ ਵਲੋਂ ਇਸ ਕਰਜ਼ ਸਬੰਧੀ ਜਾਂਚ ਕੀਤੀ ਜਾਵੇਗੀ ਅਤੇ ਰਿਕਵਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਇਸ ਫੈਸਲੇ ਦਾ ਸੂਬਾ ਵਾਸੀਆਂ ਨੂੰ ਸਵਾਗਤ ਕਰਨਾ ਚਾਹੀਦਾ ਹੈ।