ਅਧਿਕਾਰੀਆਂ ਨੇ ਗਿੱਲੀ ਕਣਕ ਦਾ ਬਹਾਨਾ ਲਾ ਨਹੀਂ ਕੀਤੀ ਖਰੀਦ: ਕਿਸਾਨ - ਕਿਸਾਨ ਗੁਰਦਿਆਲ ਸਿੰਘ
🎬 Watch Now: Feature Video
ਅੰਮ੍ਰਿਤਸਰ: ਪੰਜਾਬ ਦੀਆ ਮੰਡੀਆ ਵਿੱਚ ਸਰਕਾਰੀ ਪ੍ਰਬੰਧਾਂ ਦੀ ਪੋਲ ਨਜਰ ਆ ਰਹੀ ਹੈ ਜਿਸਦੀ ਤਾਜ਼ਾ ਮਿਸਾਲ ਅੰਮ੍ਰਿਤਸਰ ਦੀ ਭਗਤਾਂ ਵਾਲਾ ਦਾਣਾ ਮੰਡੀ ਵਿਖੇ ਦੇਖਣ ਨੂੰ ਮਿਲੀ। ਇਸ ਸਬੰਧੀ ਕਣਕ ਲੈ ਕੇ ਪਹੁੰਚੇ ਕਿਸਾਨ ਗੁਰਦਿਆਲ ਸਿੰਘ ਨੇ ਕਿਹਾ ਕਿ ਅੱਜ ਕਣਕ ਦੀ ਆਮਦ ਹੋਈ ਅਤੇ ਸਰਕਾਰੀ ਅਧਿਕਾਰੀਆਂ ਵੱਲੋਂ ਗਿੱਲੀ ਕਣਕ ਦਾ ਬਹਾਨਾ ਲਗਾਕੇ ਢੇਰੀ ਨਹੀਂ ਚੁੱਕੀ ਹੈ। ਕਿਸਾਨਾ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਰਲ ਕੇ ਕਿਸਾਨਾ ਨੂੰ ਮਾਰਨ ਦੇ ਮਨਸੂਬੇ ਤਿਆਰ ਕਰ ਰਹੀਆ ਹਨ। ਉਧਰ ਦੂਜੇ ਪਾਸੇ ਦਾਣਾ ਮੰਡੀ ਭਗਤਾ ਵਾਲਾ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਕਿਹਾ ਕਿ ਅੱਜ ਪਹਿਲੇ ਦਿਨ ਕਣਕ ਦੀ ਆਮਦ ਹੋਈ ਹੈ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਥੋੜੇ ਦਿਨ ਸਬਰ ਰਖਕੇ ਸੁੱਕੀ ਕਣਕ ਲਿਆਉਣ ਤਾਂ ਜੋ ਉਨ੍ਹਾਂ ਨੂੰ ਮੰਡੀਆਂ ਵਿੱਚ ਖੱਜਲ ਖੁਆਰੀ ਨਾ ਹੋਵੇ।