ਸਾਬਕਾ ਐਮਪੀ ਸ਼ੇਰ ਸਿੰਘ ਘੁਬਾਇਆ ਨੇ ਰੱਖਿਆ ਫਾਜ਼ਿਲਕਾ ਦੇ ਈਟੀਟੀ ਕਾਲਜ ਦਾ ਨੀਂਹ ਪੱਥਰ - ਸ਼ੇਰ ਸਿੰਘ ਘੁਬਾਇਆ
🎬 Watch Now: Feature Video
ਫਾਜ਼ਿਲਕਾ: ਬੀਤੇ ਦਿਨੀ ਈਟੀਟੀ ਟੀਚਰ ਟ੍ਰੇਨਿੰਗ ਕਾਲਜ ਫਾਜਿਲਕਾ ਦੇ ਪਿੰਡ ਕੋੜਿਆ ਵਾਲਾ 'ਚ ਸਾਬਕਾ ਐਮਪੀ ਸ਼ੇਰ ਸਿੰਘ ਘੁਬਾਇਆ ਵੱਲੋਂ ਨੀਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਈਟੀਟੀ ਟੀਚਰ ਦੀ ਟ੍ਰੇਨਿੰਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਡਾਇਟ 'ਚ ਟ੍ਰੇਨਿੰਗ ਲੈਣ ਲਈ ਦੂੱਜੇ ਜ਼ਿਲ੍ਹਿਆਂ ਵਿੱਚ ਜਾਣਾ ਪੈਂਦਾ ਸੀ। ਪਰ ਹੁਣ ਵਿਦਿਆਰਥੀ ਫਾਜਿਲਕਾ ਜਿਲ੍ਹੇ 'ਚ ਈਟੀਟੀ ਟੀਚਰ ਟ੍ਰੇਨਿੰਗ ਕਾਲਜ 'ਚ ਹੀ ਟ੍ਰੇਨਿੰਗ ਲੈ ਸੱਕਣਗੇ। ਇਸ ਕਾਲਜ ਦੇ ਸੁਰੂਆਤ ਲਈ ਪਿੰਡ ਕੋੜਿਆ ਵਾਲਾ ਦੇ ਵਾਸੀਆਂ ਵੱਲੋਂ ਸਾਡੇ ਪੰਜ ਏਕੜ ਜ਼ਮੀਨ ਸਿੱਖਿਆ ਵਿਭਾਗ ਨੂੰ ਦਾਨ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੱਗਭੱਗ ਸਵਾ ਚਾਰ ਕਰੋੜ ਦੀ ਲਾਗਤ ਨਾਲ ਬਨਣ ਵਾਲਾ ਇਹ ਕਾਲਜ ਅਗਲੇ 6 ਮਹੀਨਿਆਂ ਵਿੱਚ ਬਣਕੇ ਤਿਆਰ ਹੋ ਜਾਵੇਗਾ ਤੇ ਇਸ ਦੀ ਸ਼ੁਰੂਆਤ ਵਿੱਚ 200 ਸੀਟਾਂ ਰੱਖੀਆਂ ਜਾਣਗੀਆਂ ਜਿਨ੍ਹਾਂ ਨੂੰ ਬਾਅਦ ਵਿੱਚ ਵਧਾ ਦਿੱਤਾ ਜਾਵੇਗਾ ਤੇ ਇਸ ਕਾਲਜ ਵਿੱਚ ਕੰਟੀਨ ਤੇ ਵਿਦਿਆਰਥੀਆਂ ਦੇ ਰਹਿਣ ਲਈ ਹੋਸਟਲ ਦਾ ਵੀ ਇਤਜ਼ਾਮ ਕੀਤਾ ਜਾਵੇਗਾ।