ਗੈਂਗਸਟਰ ਰਣਜੋਧ ਬਬਲੂ ਦੀ ਮਾਤਾ ਦਾ ਬਿਆਨ ਆਇਆ ਸਾਹਮਣੇ - Gangster Ranjodh Bablu in Amritsar news
🎬 Watch Now: Feature Video
(Neeraj Bali) ਅੰਮ੍ਰਿਤਸਰ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਬਟਾਲਾ ਦੇ ਪਿੰਡ ਕੋਟਲਾ ਭੋਜਾ ਵਿਖੇ ਗੈਂਗਸਟਰ ਰਣਜੋਧ ਸਿੰਘ Gangster Ranjodh Bablu ਉਰਫ ਬਬਲੂ ਅਤੇ ਪੁਲਿਸ ਵਿਚਾਲੇ ਮੁਕਾਬਲਾ ਚੱਲਿਆ ਜਿਸ ਵਿੱਚ ਕਿ ਪੁਲਿਸ ਨੇ ਰਣਜੋਧ ਸਿੰਘ ਬਬਲੂ ਅਤੇ ਉਸਦੇ ਦੋ ਸਾਥੀਆਂ ਨੂੰ ਜ਼ਿੰਦਾ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਗੈਂਗਸਟਰ ਰਣਜੋਧ ਸਿੰਘ ਬਬਲੂ ਅੰਮ੍ਰਿਤਸਰ ਦੇ ਪਿੰਡ ਉਦੋਨੰਗਲ ਦਾ ਰਹਿਣ ਵਾਲਾ ਹੈ ਹੁਣ ਰਣਜੋਧ ਸਿੰਘ ਬਬਲੂ ਦੇ ਪਰਿਵਾਰਿਕ ਮੈਂਬਰ ਵੀ ਸਾਹਮਣੇ ਆਏ ਹਨ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੋਧ ਸਿੰਘ ਬਬਲੂ ਦੀ ਮਾਤਾ ਨੇ ਕਿਹਾ ਕਿ ਉਹ ਇਸ ਪਿੰਡ ਚੋਂ ਆਪਣੇ ਪਰਿਵਾਰ ਨਾਲ ਬਹੁਤ ਸਾਲ ਪਹਿਲਾਂ ਹੀ ਬਟਾਲੇ ਚਲਾ ਗਿਆ ਸੀ। ਸਾਨੂੰ ਉਸ ਬਾਰੇ ਕੁਝ ਨਹੀਂ ਪਤਾ ਪਰ ਰਣਜੋਧ ਸਿੰਘ ਬਬਲੂ ਨੇ ਕੁਝ ਮਾੜਾ ਕੀਤਾ ਹੈ ਤਾਂ ਪੁਲਿਸ ਉਸ ਨੂੰ ਫੜਨ ਪਹੁੰਚੀ ਹੈ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਬਬਲੂ ਦੇ ਉੱਤੇ ਕਾਨੂੰਨੀ ਕਾਰਵਾਈ ਹੀ ਕਰਨੀ ਚਾਹੀਦੀ ਹੈ ਅਤੇ ਪੁਲਿਸ ਵੀ ਬਬਲੂ ਦੇ ਨਾਲ ਕਿਸੇ ਤਰੀਕੇ ਦੀ ਕੋਈ ਧੱਕੇਸ਼ਾਹੀ ਨਾ ਕਰੇ।
Last Updated : Oct 8, 2022, 7:11 PM IST