ਏਟੀਐਮ 'ਚ ਪੈਸੇ ਕਢਵਾਉਣ ਗਏ ਵਿਅਕਤੀ ਨਾਲ ਹੋਈ ਠੱਗੀ - ਏਟੀਐਮ ਬਦਲ ਕੇ ਪੈਸੇ ਕਢਵਾਉਣ ਦਾ ਮਾਮਲਾ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-9244438-thumbnail-3x2-jld.jpg)
ਜਲੰਧਰ: ਕਸਬਾ ਫਿਲੌਰ ਦੇ ਪਿੰਡ ਨੰਗਲ ਵਿੱਖੇ 1 ਵਿਅਕਤੀ ਨਾਲ ਏਟੀਐਮ ਬਦਲ ਕੇ ਪੈਸੇ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਏਟੀਐਮ 'ਚ ਪੈਸੇ ਕਢਾਉਣ ਗਏ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਉਹ ਜਦੋਂ ਯੂਕੋ ਬੈਂਕ ਦੇ ਏਟੀਐਮ ਵਿੱਚ ਆਪਣੇ ਪੈਸੇ ਕਢਵਾਉਣ ਲਈ ਗਿਆ ਸੀ ਅਤੇ ਉਸ ਨੂੰ ਏਟੀਐਮ ਵਿੱਚ ਕਾਰਡ ਚਲਾਉਣ ਲਈ ਮੁਸ਼ਕਲ ਆ ਰਹੀ ਸੀ ਤਾਂ ਉਥੇ ਖੜ੍ਹੇ 1 ਵਿਅਕਤੀ ਨੇ ਉਸ ਨੂੰ ਦੱਸਣਾ ਸ਼ੁਰੂ ਕਰ ਦਿੱਤਾ। ਉਸ ਵਿਅਕਤੀ ਨੇ ਵਿਜੇ ਕੁਮਾਰ ਨੂੰ ਦੱਸਿਆ ਕਿ ਉਹ ਏਟੀਐਮ 'ਚ ਕੰਮ ਕਰਦਾ ਹੈ। ਉਸ ਵਿਅਕਤੀ ਵੱਲੋਂ ਸਮਝਾਉਂਦੇ ਹੋਏ ਪੀੜਤ ਨੇ ਉਸ ਵਿਅਕਤੀ ਨੂੰ ਆਪਣਾ ਪਾਸਵਰਡ ਵੀ ਦੱਸ ਦਿੱਤਾ ਅਤੇ ਉਸ ਤੋਂ ਬਾਅਦ ਉਸ ਵਿਅਕਤੀ ਨੇ ਏਟੀਐਮ ਬਦਲ ਕੇ ਦੂਸਰੇ ਏਟੀਐਮ 'ਚ ਜਾ ਕੇ 15 ਹਜ਼ਾਰ ਰੁਪਏ ਕਢਵਾ ਲਏ। ਫਿਲਹਾਲ ਵਿਜੈ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਸ ਸਬੰਧ ਵਿੱਚ ਪੁਲੀਸ ਵੱਲੋਂ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਹੋਈ।