ਮੁੜ ਸੁਰਖੀਆਂ ’ਚ ਬਠਿੰਡਾ ਦੀ ਕੇਂਦਰੀ ਜੇਲ੍ਹ, ਤਲਾਸ਼ੀ ਦੌਰਾਨ ਮਿਲੇ 5 ਮੋਬਾਇਲ ਫੋਨ - 5 ਮੋਬਾਇਲ ਫੋਨ, ਬੈਟਰੀ ਅਤੇ ਚਾਰਜਰ ਬਰਾਮਦ
🎬 Watch Now: Feature Video
ਬਠਿੰਡਾ: ਇੱਕ ਵਾਰ ਫਿਰ ਤੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਸੁਰਖੀਆਂ ’ਚ ਆ ਗਈ ਹੈ। ਦੱਸ ਦਈਏ ਕਿ ਜੇਲ੍ਹ ਚ ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ 5 ਮੋਬਾਇਲ ਫੋਨ, ਇੱਕ ਬੈਟਰੀ ਅਤੇ ਚਾਰਜਰ ਬਰਾਮਦ ਹੋਏ ਹਨ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕੇਂਟ ਦੇ ਜਾਂਚ ਅਧਿਕਾਰੀ ਲਖਮੀਰ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਟੈਂਡ ਨੂੰ ਤਲਾਸ਼ੀ ਦੌਰਾਨ ਦੋਸ਼ੀਆਂ ਕੋਲੋਂ 5 ਮੋਬਾਇਲ ਫੋਨ, ਬੈਟਰੀ ਅਤੇ ਚਾਰਜਰ ਬਰਾਮਦ ਹੋਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ 5 ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਜਿਨ੍ਹਾਂ ਚ 4 ਮੁਲਜ਼ਮਾਂ ਖਿਲਾਫ ਨਾਂ ਸਮੇਤ ਜਦਕਿ ਇੱਕ ਇੱਕ ਦਾ ਬਿਨਾਂ ਨਾਂ ਤੋਂ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।