Father's Day:SHO ਨੇ ਦੱਸੀ ਆਪਣੇ ਪਿਤਾ ਭਾਵੁਕ ਕਹਾਣੀ - ਅੱਤਵਾਦ
🎬 Watch Now: Feature Video
ਅੰਮ੍ਰਿਤਸਰ:ਫਾਦਰ ਡੇ (Father's Day)ਉਤੇ ਸਿਵਲ ਲਾਈਨ ਦੇ ਐਸਐਚਓ (SHO) ਸ਼ਿਵ ਦਰਸ਼ਨ ਸਿੰਘ ਨੇ ਆਪਣੇ ਪਿਤਾ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ।ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਪਿਤਾ ਦੀ ਸ਼ਹੀਦੀ ਤੋਂ ਬਾਅਦ ਹੀ ਮੈਨੂੰ ਨੌਕਰੀ ਮਿਲੀ ਹੈ।ਉਹਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ 1989 ਵਿਚ ਅੱਤਵਾਦ ਦੇ ਸਮੇਂ ਪੁਲਿਸ ਵਿਚ ਬਤੋਰ ਏਐਸਆਈ ਡਿਊਟੀ ਕਰਦੇ ਹੋਏ ਸ਼ਹੀਦ (Martyr)ਹੋ ਗਏ ਸਨ ਅਤੇ ਉਨ੍ਹਾਂ ਦੀ ਬਦੌਲਤ ਹੀ ਮੈਨੂੰ ਨੌਕਰੀ ਮਿਲੀ ਹੈ।ਸ਼ਿਵਦਰਸ਼ਨ ਸਿੰਘ ਨੇ ਕਿਹਾ ਹੈ ਕਿ ਲੋਕ ਆਪਣੇ ਪਿਤਾ ਨਾਲ ਜਾਇਦਾਦ ਲਈ ਲੜਦੇ ਹਨ ਉਹ ਸਰਾਸਰ ਗਲਤ ਹੈ ਅਤੇ ਸਾਨੂੰ ਆਪਣੇ ਮਾਪਿਆਂ ਦਾ ਸਤਿਕਾਰ ਅਤੇ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ।