ਝੋਨੇ ਦੀ ਫਸਲ ਉਤੇ ਚਾਈਨੀਜ਼ ਵਾਇਰਸ ਦੇ ਹਮਲੇ ਕਾਰਨ ਕਿਸਾਨ ਪ੍ਰੇਸ਼ਾਨ - jhone te china makhi
🎬 Watch Now: Feature Video
ਸੰਗਰੂਰ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਝੋਨੇ ਦੀ ਫਸਲ ਉਤੇ ਚਾਈਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਖੇਤੀਬਾੜੀ ਵਿਭਾਗ ਅਨੁਸਾਰ ਹੁਣ ਤੱਕ ਚੌਦਾਂ ਹਜ਼ਾਰ ਤਿੰਨ ਸੌ ਚੁਤਾਲੀ ਏਕੜ ਦੇ ਕਰੀਬ ਲਗਾਈ ਗਈ ਝੋਨੇ ਦੀ ਫਸਲ ਚਪੇਟ ਵਿੱਚ ਆ ਚੁੱਕੀ ਹੈ। ਇਸ ਦੇ ਚੱਲਦਿਆਂ ਸੰਗਰੁਰ ਵਿਚ ਵੀ ਕਈ ਕਿਸਾਨਾਂ ਦੀਆਂ ਫਸਲਾਂ ਇਸ ਬਿਮਾਰੀ ਤੋਂ ਪ੍ਰਭਾਵਿਤ ਹੋ ਗਈਆਂ ਹਨ। ਜਿਸ ਦੇ ਚੱਲਦਿਆਂ ਝੋਨੇ ਦਾ ਕੱਦ ਛੋਟਾ ਰਹਿ ਜਾਂਦਾ ਹੈ ਜਾਂ ਫਸਲ ਸੁੱਕ ਜਾਂਦੀ ਹੈ। ਕਿਸਾਨਾਂ ਵਲੋਂ ਇਸ ਨੂੰ ਲੈਕੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ। ਇਸ ਸਬੰਧੀ ਖੇਤੀਬਾੜੀ ਵਿਭਾਗ ਦਾ ਕਹਿਣਾ ਕਿ ਇਸ ਬਿਮਾਰੀ ਸਬੰਧੀ ਜਾਂਚ ਕੀਤੀ ਜਾ ਰਹੀ ਅਤੇ ਨਾਲ ਹੀ ਕਿਸਾਨਾਂ ਨੂੰ ਵੀ ਸੁਚੇਤ ਕੀਤਾ ਜਾ ਰਿਹਾ ਹੈ।