ਬੇਮੌਸਮੀ ਬਰਸਾਤ ਤੋਂ ਕਿਸਾਨ ਪਰੇਸ਼ਾਨ, ਸਰਕਾਰ ਤੋਂ ਝੋਨੇ ਦੀ ਨਮੀਂ ਵਿੱਚ ਵਾਧੇ ਦੀ ਕੀਤੀ ਮੰਗ - ਤਹਿ ਨਮੀ ਵਿੱਚ ਵਾਧਾ
🎬 Watch Now: Feature Video
ਪਹਿਲੀ ਅਕਤੂਬਰ ਤੋਂ ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਝੋਨੇ ਦੀ ਫਸਲ ਦੀ ਸਰਕਾਰੀ ਖਰੀਦ ਸ਼ੁਰੂ (Government purchase of paddy ) ਹੋ ਜਾਵੇਗੀ। ਝੋਨੇ ਦੀ ਸਰਕਾਰੀ ਖਰੀਦ ਤੋਂ ਪਹਿਲਾਂ ਅੱਜ ਰੂਪਨਗਰ ਦੀ ਦਾਣਾ ਮੰਡੀ (Dana Mandi) ਦੇ ਵਿੱਚ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਵੱਡੀ ਗੱਲ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਹ ਪਹਿਲੀ ਝੋਨੇ ਦੀ ਫਸਲ ਦੀ ਖਰੀਦ ਹੋਵੇਗੀ। ਦਾਣਾ ਮੰਡੀ (Dana Mandi) ਵਿੱਚ ਫਸਲ ਲੈ ਕੇ ਆ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਉਨ੍ਹਾਂ ਨੂੰ ਝਾੜ ਘੱਟ ਹੋਣ ਦੀ ਉਮੀਦ ਹੈ। ਬੇਮੌਸਮੀ ਬਰਸਾਤ (Unseasonal rain) ਦੇ ਕਾਰਨ ਇਸ ਵਾਰ ਕਿਸਾਨੀ ਦਾ ਅਤੇ ਫ਼ਸਲ ਦਾ ਨੁਕਸਾਨ ਹੋਵੇਗਾ। ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਰਸਾਤ ਦੇ ਕਾਰਨ ਝੋਨੇ ਦੀ ਵਢਾਈ ਦੇ ਲਈ ਮਸ਼ੀਨਾਂ ਨੂੰ ਖੇਤਾਂ ਵਿੱਚ ਜਾਣ ਵਿੱਚ ਆ ਰਹੀ ਦਿੱਕਤ ਹੈ ਬਰਸਾਤ ਨੇ ਪਹਿਲਾਂ ਹੀ ਝੋਨੇ ਦੇ ਝਾੜ (Paddy yield) ਉੱਤੇ ਕਾਫੀ ਅਸਰ ਪਾਇਆ ਹੈ। ਕਿਸਾਨਾਂ ਵੱਲੋਂ ਇੱਥੇ ਸਰਕਾਰ ਨੂੰ ਅਪੀਲ ਕੀਤੀ ਗਈ ਕੀ ਸਰਕਾਰ ਵਲੋ ਝੋਨੇ ਦੀ ਤਹਿ ਨਮੀ ਵਿੱਚ (Increase in soil moisture) ਵਾਧਾ ਕੀਤਾ ਜਾਵੇ ਤਾਂ ਕਿ ਫਸਲ ਵੇਚਣ ਵਾਲੇ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ ਨਾ ਹੋਣਾ ਪਵੇ।