ਕਿਸਾਨਾਂ ਨੇ ਵਿਧਾਇਕ ਪਿਰਮਲ ਧੌਲਾ ਦੇ ਘਰ ਦਾ ਕੀਤਾ ਘਿਰਾਓ - ਸਰਕਾਰ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-12516840-989-12516840-1626776164223.jpg)
ਬਰਨਾਲਾ:ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਬਰਨਾਲਾ ਦੇ ਹਲਕਾ ਭਦੌੜ ਦੇ ਕਾਂਗਰਸ ਪਾਰਟੀ (Congress Party)ਵਿੱਚ ਸ਼ਾਮਲ ਹੋਏ ਆਪ ਦੇ ਬਾਗੀ ਵਿਧਾਇਕ ਪਿਰਮਲ ਸਿੰਘ ਧੌਲਾ ਦੇ ਘਰ ਦਾ ਘਿਰਾਓ ਕਰਕੇ ਪ੍ਰਦਰਸ਼ਨ (Protest)ਕੀਤਾ ਗਿਆ। ਕਿਸਾਨਾਂ ਵੱਲੋਂ ਪਿਰਮਲ ਧੌਲਾ ਦੇ ਘਰ ਅੱਗੇ ਬਰਨਾਲਾ-ਮਾਨਸਾ ਰੋਡ ਜਾਮ ਕਰਕੇ ਜਮ ਕੇ ਨਾਅਰੇਬਾਜ਼ੀ ਕੀਤੀ । ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦੱਸਿਆ ਕਿ ਪਿੰਡ ਭਗਤੂਪੁਰਾ ਦੀ ਦਾਣਾ ਮੰਡੀ ਦੀ ਹਾਲਤ ਬੇਹੱਦ ਖਸਤਾ ਹੋਈ ਪਈ ਹੈ। ਜਿਸ ਦੀ ਮੁਰੰਮਤ ਲਈ ਸਰਕਾਰ ਵੱਲੋਂ 42ਲੱਖ ਰੁਪਏ ਦੇ ਕਰੀਬ ਗਰਾਂਟ ਭੇਜੀ ਗਈ ਹੈ ਪਰ ਪਿੰਡ ਦੇ ਸਰਪੰਚ ਵੱਲੋਂ ਇਸ ਗਰਾਂਟ ਨਾਲ ਮੰਡੀ ਦੀ ਮੁਰੰਮਤ ਕਰਨ ਦੀ ਥਾਂ ਨਵੀਂ ਮੰਡੀ ਬਣਾਉਣ ਦਾ ਮਤਾ ਪਾ ਲਿਆ ਗਿਆ।