ਨਰਮੇ ’ਤੇ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਦਾ ਹਮਲਾ, ਦੁਖੀ ਕਿਸਾਨ ਨੇ ਚੁੱਕਿਆ ਵੱਡਾ ਕਦਮ ! - ਕਿਸਾਨਾਂ ਵੱਲੋਂ ਆਪਣੀ ਫਸਲ ਨੂੰ ਵਾਹਿਆ ਜਾ ਰਿਹਾ
🎬 Watch Now: Feature Video

ਬਠਿੰਡਾ: ਗੁਲਾਬੀ ਸੁੰਡੀ ਕਾਰਨ ਕਿਸਾਨਾਂ ਦੀ ਫਸਲ ਬਰਬਾਦ ਹੋ ਰਹੀ ਹੈ ਜਿਸ ਕਾਰਨ ਪਰੇਸ਼ਾਨ ਕਿਸਾਨਾਂ ਵੱਲੋਂ ਆਪਣੀ ਫਸਲ ਨੂੰ ਵਾਹਿਆ ਜਾ ਰਿਹਾ ਹੈ। ਬਠਿੰਡਾ ਦੇ ਪਿੰਡ ਦਿਉਣ ਦੇ ਵਿੱਚ ਕਿਸਾਨ ਵੱਲੋਂ ਆਪਣੀ ਦੋ ਏਕੜ ਨਰਮੇ ਦੀ ਫਸਲ ਜੋ ਉਸ ਨੇ ਜ਼ਮੀਨ ਠੇਕੇ ’ਤੇ ਲੈ ਕੇ ਫਸਲ ਬੀਜੀ ਸੀ ਜਿਸ ਨੂੰ ਉਸਨੇ ਭਰੇ ਮਨ ਨਾਲ ਵਾਹ ਦਿੱਤਾ ਹੈ। ਦੁਖੀ ਕਿਸਾਨ ਨੇ ਦੱਸਿਆ ਕਿ ਉਸਦੀ ਫਸਲ ਉੱਪਰ ਹੁਣ ਚਿੱਟਾ ਮੱਛਰ ਅਤੇ ਕੁਝ ਜਗ੍ਹਾ ’ਤੇ ਗੁਲਾਬੀ ਸੁੰਡੀ ਦਾ ਹਮਲਾ ਹੋਣ ’ਤੇ ਫਸਲ ਵਾਹੁਣ ਦੇ ਲਈ ਮਜਬੂਰ ਹੋਣਾ ਪਿਆ ਹੈ। ਕਿਸਾਨ ਦਾ ਕਹਿਣਾ ਹੈ ਕਿ ਮੈਂ ਇਹ ਜ਼ਮੀਨ ਦੋ ਏਕੜ ਜੋ ਪੈਂਤੀ ਚਾਲੀ ਹਜ਼ਾਰ ਰੁਪਏ ਠੇਕੇ ’ਤੇ ਲਈ ਸੀ ਜਿਸਨੂੰ ਫਸਲ ਖਰਾਬ ਹੋਣ ਕਾਰਨ ਵਾਹੁਣਾ ਪਿਆ ਹੈ। ਕਿਸਾਨ ਨੇ ਇਹ ਵੀ ਕਿਹਾ ਕਿ ਇਸ ਬਿਮਾਰੀ ਨੂੰ ਖਤਮ ਕਰਨ ਦੇ ਲਈ ਉਸ ਵੱਲੋਂ ਕਈ ਸਪਰੇਆਂ ਦੀ ਵਰਤੋਂ ਕੀਤੀ ਗਈ ਹੈ ਪਰ ਫਿਰ ਵੀ ਕਈ ਹੱਲ ਨਹੀਂ ਹੋਇਆ ਜਿਸ ਕਾਰਨ ਇਹ ਕਦਮ ਚੁੱਕਣਾ ਪਿਆ ਹੈ। ਇਸ ਮੌਕੇ ਹੋਰ ਕਿਸਾਨਾਂ ਵੱਲੋਂ ਸਰਕਾਰ ਤੋਂ ਪੀੜਤ ਕਿਸਾਨਾਂ ਦਾ ਮੱਦਦ ਕਰਨ ਦੀ ਮੰਗ ਕੀਤੀ ਹੈ।