ਬੁਲਟ ਮੋਟਰਸਾਈਕਲ 'ਤੇ ਸਟੰਟ ਕਰਦਾ ਕਿਸਾਨ ਦਿੱਲੀ ਹੋਇਆ ਰਵਾਨਾ - ਸਟੰਟ ਕਰਦਾ ਕਿਸਾਨ
🎬 Watch Now: Feature Video
ਨਵੀਂ ਦਿੱਲੀ: ਪੰਜਾਬ ਦੇ ਸਮਾਣਾ ਜ਼ਿਲ੍ਹੇ ਦਾ ਇੱਕ ਕਿਸਾਨ ਆਪਣੇ ਬੁਲਟ ਮੋਟਰਸਾਈਕਲ 'ਤੇ ਸਟੰਟ ਕਰਦੇ ਹੋਏ ਟਿਕਰੀ ਬਾਰਡਰ ਵੱਲ ਜਾ ਰਿਹਾ ਹੈ। ਜੀਂਦ ਵਿੱਚੋਂ ਦੀ ਲੰਘਦਿਆਂ, ਸਟੰਟਮੈਨ ਕਿਸਾਨ ਨੇ ਜੀਂਦ-ਪਟਿਆਲਾ ਨੈਸ਼ਨਲ ਹਾਈਵੇਅ 'ਤੇ ਬਹੁਤ ਸਾਰੇ ਖ਼ਤਰਨਾਕ ਸਟੰਟ ਕੀਤੇ। ਇਸ ਨੂੰ ਦੇਖ ਕੇ ਹਰ ਕੋਈ ਦੰਦਾਂ ਹੇਠਾਂ ਆਪਣੀ ਉਂਗਲ ਦਬਾ ਰਿਹਾ ਸੀ। ਇਹ ਸਟੰਟਮੈਨ ਕਦੇ ਖੜ੍ਹਾ ਹੋ ਜਾਂਦਾ ਹੈ ਤੇ ਕਦੇ ਸੌ ਜਾਦਾ ਹੈ, ਕਦੇ ਨੱਚਦਾ ਜਾ ਰਿਹਾ ਹੈ। 47 ਸਾਲਾ ਇਹ ਕਿਸਾਨ 225 ਕਿਲੋਮੀਟਰ ਦੀ ਸਫ਼ਰ ਮੋਟਰਸਾਈਕਲ 'ਤੇ ਟਿੱਕਰ ਬਾਰਡਰ ਜਾਵੇਗਾ।