ਚੋਣ ਕਮਿਸ਼ਨ ਨੂੰ ਚੋਣਾਂ ਦੌਰਾਨ ਦਾਖਾ ਹਲਕੇ ਵਿੱਚੋਂ 20 ਸ਼ਿਕਾਇਤਾਂ: ਮੁੱਖ ਚੋਣ ਅਧਿਕਾਰੀ
🎬 Watch Now: Feature Video
ਪੰਜਾਬ ਵਿੱਚ ਚਾਰੋਂ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦਾ ਕੰਮ ਮੁਕੰਮਲ ਹੋ ਗਿਆ ਹੈ, ਪਰ ਚੋਣਾਂ ਤੋਂ ਬਾਅਦ ਦਾਖਾ ਹਲਕੇ ਦੇ ਪਿੰਡ ਜਾਂਗਪੁਰ ਵਿੱਚ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ। ਜਾਣਕਾਰੀ ਮੁਤਾਬਕ 6.15 ਵਜੇ ਆਪਸੀ ਤਕਰਾਰ ਤੋਂ ਬਾਅਦ ਗੋਲੀ ਚੱਲੀ ਜਿਸ ਵਿੱਚ 1 ਵਿਅਕਤੀ ਦੇ ਪੈਰ ਵਿੱਚ ਲੱਗੀ। ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਝਗੜੇ ਦੀਆਂ ਘਟਨਾਵਾਂ ਦਾਖਾ ਹਲਕੇ ਵਿੱਚ ਹੋਈਆਂ। ਦਾਖਾ ਹਲਕੇ ਵਿੱਚੋਂ 20 ਸ਼ਿਕਾਇਤਾਂ ਚੋਣ ਕਮਿਸ਼ਨ ਨੂੰ ਪ੍ਰਾਪਤ ਹੋਈਆਂ ਹਨ। ਫ਼ਗਵਾੜਾ ਹਲਕੇ ਵਿੱਚ 2 ਅਤੇ ਜਲਾਲਾਬਾਦ ਹਲਕੇ ਵਿੱਚੋਂ 4 ਸ਼ਿਕਾਇਤਾਂ ਚੋਣ ਕਮੀਸ਼ਨ ਕੋਲ ਪਹੁੰਚੀਆਂ।