ਇੱਕ ਘੰਟੇ ਦੇ ਮੀਂਹ ਨਾ ਡੁੱਬਿਆ ਸੰਗਰੂਰ !
🎬 Watch Now: Feature Video
ਸੰਗਰੂਰ: ਸ਼ਹਿਰ ਚ ਇੱਕ ਘੰਟੇ ਦੀ ਹੋਈ ਬਾਰਸ਼ ਦੌਰਾਨ ਪੂਰਾ ਇਲਾਕਾ ਪਾਣੀ ਨਾਲ ਡੁੱਬ ਗਿਆ ਅਤੇ ਤਿੰਨ ਤੋਂ ਚਾਰ ਫੁੱਟ ਪਾਣੀ ਪੂਰੇ ਸ਼ਹਿਰ ਵਿੱਚ ਖੜ੍ਹ ਗਿਆ। ਇਸ ਮੌਕੇ ਲੋਕਾਂ ਦੇ ਮੋਟਰਸਾਈਕਲ ਅਤੇ ਸਕੂਟਰ ਪਾਣੀ ਵਿੱਚ ਤੈਰਦੇ ਹੋਏ ਨਜ਼ਰ ਆਏ ਅਤੇ ਦੁਕਾਨਾਂ ਦੇ ਅੰਦਰ ਵੀ ਪਾਣੀ ਵੜ ਗਿਆ। ਸ਼ਹਿਰ ਦੇ ਲੋਕਾਂ ਨੇ ਦੱਸਿਆ ਕਿ ਸਮੱਸਿਆ ਲੰਬੇ ਸਮੇਂ ਤੋਂ ਹੈ, ਜਦੋਂ ਵੀ ਬਾਰਸ਼ ਹੁੰਦੀ ਹੈ ਉਸ ਸਮੇਂ ਬਾਜ਼ਾਰ ਦੀ ਅੰਦਰ ਤਿੰਨ ਤੋਂ ਚਾਰ ਫੁੱਟ ਪਾਣੀ ਭਰ ਜਾਂਦਾ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਜਿਸ ਦੇ ਵਿੱਚ ਸੰਗਰੂਰ ਦੇ ਕੈਬਨਿਟ ਮੰਤਰੀ ਵਿਜੈ ਸਿੰਗਲਾ ਨੇ 5 ਸਾਲ ਰਹੇ, ਪਰ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਲੋਕਾਂ ਨੇ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪਰ ਸੰਗਰੂਰ ਅੰਦਰ ਪਾਣੀ ਦੀ ਨਿਕਾਸੀ ਦਾ ਹਾਲੇ ਤੱਕ ਕਿਸੇ ਤੋਂ ਹੱਲ ਨਹੀਂ ਹੋਇਆ।