ਕਿਸਾਨ ਸੰਘਰਸ਼ ਕਮੇਟੀ ਵੱਲੋਂ ਥਾਣਾ ਮੱਲਾਂਵਾਲਾ ਵਿੱਚ ਦਿੱਤਾ ਧਰਨਾ, ਕੀਤੀ ਇਹ ਮੰਗ - ਵੋਟਾਂ ਖ਼ਰੀਦਣ ਲਈ ਪੈਸੇ ਤੇ ਸ਼ਰਾਬ ਵੰਡੀ
🎬 Watch Now: Feature Video
ਫਿਰੋਜ਼ਪੁਰ: ਜ਼ਿਲ੍ਹੇ ’ਚ ਕਿਸਾਨ ਸੰਘਰਸ਼ ਕਮੇਟੀ ਵੱਲੋਂ ਥਾਣਾ ਮੱਲਾਂਵਾਲਾ ਵਿਚ ਨਾਜਾਇਜ਼ ਫੜੇ ਕਿਸਾਨ ਨੂੰ ਛੁਡਾਉਣ ਲਈ ਧਰਨਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਨੇ ਦੱਸਿਆ ਕਿ 9 ਫਰਵਰੀ ਨੂੰ ਰਾਣਾ ਗੁਰਮੀਤ ਸਿੰਘ ਸੋਢੀ ਉਮੀਦਵਾਰ ਬੀਜੇਪੀ ਦੇ ਪੀਏ ਨਸੀਬ ਸਿੰਘ ਵਲੋਂ ਵੋਟਾਂ ਖ਼ਰੀਦਣ ਲਈ ਪੈਸੇ ਤੇ ਸ਼ਰਾਬ ਵੰਡੀ ਜਾ ਰਹੀ ਸੀ ਜਿਸ ਨੂੰ ਲੋਕਾਂ ਵੱਲੋਂ ਵੇਖ ਕੇ ਵਿਰੋਧ ਕੀਤਾ ਗਿਆ ਇਸ ਦੇ ਵਿਰੋਧ ਵਿੱਚ ਨਸੀਬ ਸਿੰਘ ਪੀਏ ਵੱਲੋਂ ਅਨੂਪ ਸਿੰਘ ਤੇ ਪਰਚਾ ਦਰਜ ਕਰਵਾ ਦਿੱਤਾ ਜਿਸ ਨੂੰ ਹੁਣ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸਦੇ ਵਿਰੋਧ ਵੱਜੋਂ ਉਨ੍ਹਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਵੱਖ ਵੱਖ ਧਰਾਵਾਂ ਤਹਿਤ ਨਸੀਬ ਸਿੰਘ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਹੈ ਜਿਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ ਹੈ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਹੈ।