ਘਰ ਦੇ ਹਲਾਤ ਸੁਧਾਰਨ ਮਲੇਸ਼ੀਆ ਗਏ ਨੌਜਵਾਨ ਦੀ ਮੌਤ, ਸਦਮੇ ’ਚ ਪਰਿਵਾਰ

By

Published : Jul 1, 2022, 5:22 PM IST

thumbnail
ਅੰਮ੍ਰਿਤਸਰ: ਪੰਜਾਬ ਦੇ ਜਿਆਦਾਤਰ ਨੌਜਵਾਨ ਵਿਦੇਸ਼ ਵੱਲ ਨੂੰ ਜਾ ਰਹੇ ਹਨ ਤਾਂ ਜੋ ਉਹ ਆਪਣੇ ਘਰ ਦੀ ਹਾਲਤ ਨੂੰ ਸੁਧਾਰ ਸਕਣ ਅਜਿਹਾ ਹੀ ਅੰਮ੍ਰਿਤਸਰ ਦਾ ਨੌਜਵਾਨ ਮਲੇਸ਼ੀਆ ਗਿਆ ਸੀ ਜਿੱਥੋ ਉਸਦੇ ਪਰਿਵਾਰ ਨੂੰ ਮੌਤ ਦੀ ਖਬਰ ਮਿਲੀ ਹੈ। ਮਾਮਲੇ ਸਬੰਧੀ ਨੌਜਵਾਨ ਦੀ ਮਾਂ ਅਤੇ ਭੈਣ ਨੇ ਦੱਸਿਆ ਕਿ ਬੀਤੀ ਰਾਤ ਪਹਿਲਾ ਸੌਰਵ ਦਾ ਫੋਨ ਆਇਆ ਸੀ ਅਤੇ ਪਰਿਵਾਰ ਦਾ ਹਾਲ ਪੁੱਛ ਰਿਹਾ ਸੀ ਅਤੇ ਕਿਹ ਰਿਹਾ ਸੀ ਉਹ ਜਲਦੀ ਹੀ ਘਰ ਵਾਪਸ ਅਵੇਗਾ, ਪਰ ਕੁਝ ਹੀ ਘੰਟਿਆਂ ਬਾਅਦ ਸੌਰਵ ਦੇ ਇੱਕ ਦੋਸਤ ਦਾ ਮੈਸੇਜ ਆਉਂਦਾ ਹੈ। ਜਿਸ ਚ ਉਸ ਨੇ ਸੌਰਵ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ। ਨਾਲ ਹੀ ਉਸ ਨੇ ਸੌਰਵ ਦੀ ਮ੍ਰਿਤਕ ਦੇਹ ਦੀਆਂ ਫੋਟੋਆ ਵੀ ਭੇਜੀਆ। ਇਸ ਤੋਂ ਬਾਅਦ ਉਨ੍ਹਾਂ ਦੀ ਕਿਸੇ ਨਾਲ ਵੀ ਗੱਲ ਨਹੀਂ ਹੋਈ। ਨੌਜਵਾਨ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਪਰਿਵਾਰ ਸਦਮੇ ਚ ਹੈ। ਪਰਿਵਾਰ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਲਿਆਉਣ ਚ ਮਦਦ ਕਰਨ। ਮ੍ਰਿਤਕ ਨੌਜਵਾਨ ਤਿੰਨ ਪਹਿਲਾਂ ਹੀ ਮਲੇਸ਼ੀਆ ਗਿਆ ਸੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.