ਵਿਜੀਲੈਂਸ ਵਿਭਾਗ ਦੇ ਕਰਮਚਾਰੀ ਦੀ ਕਾਰ ਹੋਈ ਚੋਰੀ - car stolen from house at night
🎬 Watch Now: Feature Video
ਦਸੂਹਾ ਦੇ ਨਿਹਾਲਪੁਰ ਵਿੱਚ ਬੀਤੀ ਦੇਰ ਰਾਤ ਚੋਰਾਂ ਵਲੋਂ ਵਿਜੀਲੈਂਸ ਵਿਭਾਗ ਦੇ ਇੱਕ ਕਰਮਚਾਰੀ ਦੀ ਕਾਰ ਚੋਰੀ ਹੋਣਾਂ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਜੀਲੈਂਸ ਵਿਭਾਗ ਵਿੱਚ ਤਾਇਨਾਤ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ ਦੱਸ ਵਜੇ ਘਰ ਆਏ ਸਨ। ਉਨ੍ਹਾਂ ਦੇ ਬੱਚੇ ਵੱਲੋਂ ਗੱਡੀ ਘਰ ਦੇ ਬਾਹਰ ਪਾਰਕ ਕੀਤੀ ਗਈ ਸੀ। ਕਰੀਬ ਰਾਤ ਦੋ ਵਜੇ ਜਾਗ ਆਉਣ ਉੱਤੇ ਵੇਖਿਆ ਤਾਂ ਮੇਰੀ ਕਾਰ ਚੋਰੀ ਹੋ ਚੁੱਕੀ ਸੀ। ਉਸ ਨੇ ਦੱਸਿਆ ਕਿ ਮੈਂ ਇਸ ਸਬੰਧੀ ਦਸੂਹਾ ਪੁਲਿਸ ਨੂੰ ਸੂਚਿਤ ਕਰਨ ਅਤੇ ਰਿਪੋਰਟ ਦਰਜ ਕਰਵਾ ਦਿੱਤੀ ਹੈ।