ਪਟਿਆਲਾ ਪੁਲਿਸ ਦਾ ਵੱਡੀ ਪਹਿਲ ਕਦਮੀ, ਮੋੜੇ ਚੋਰੀ ਹੋਏ ਫੋਨ - Cyber Crime Cell
🎬 Watch Now: Feature Video
ਪਟਿਆਲਾ: ਜ਼ਿਲ੍ਹੇ ਦੇ ਐੱਸ.ਐੱਸ.ਪੀ. ਦੀਪਕ ਪਾਰੇਖ ਨੇ ਕਿ ਪ੍ਰੈਸ ਵਾਰਤਾ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਚੋਰੀ ਅਤੇ ਗੁੰਮ ਹੋਏ ਮੋਬਾਈਲ ਫੋਨ (Stolen and lost mobile phones) ਵਾਪਸ ਕੀਤੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਪੁਲਿਸ ਨੇ 50 ਦੇ ਕਰੀਬ ਗੁੰਮ ਹੋਏ ਮੋਬਾਈਲ ਫੋਨ ਲੋਕਾਂ ਨੂੰ ਵਾਪਸ ਕੀਤੇ ਹਨ। ਇਸ ਮੌਕੇ ਸਾਈਬਰ ਕਰਾਈਮ ਸੈੱਲ (Cyber Crime Cell) ਵੱਲੋਂ ਲੋਕਾਂ ਨਾਲ ਠੱਗੀ ਮਾਰਨ ਵਾਲਿਆਂ ਤੋਂ 21 ਲੱਖ ਰੁਪਿਆ ਲੋਕਾਂ ਨੂੰ ਵਾਪਸ ਵੀ ਕਰਵਾਏ ਹਨ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਹਰ ਪੱਖ ਤੋਂ ਸੁਰੱਖਿਆ ਦਾ ਭਰੋਸਾ ਵੀ ਦਿੱਤਾ ਹੈ।