ਕੱਚੇ ਕਾਮੇ 10 ਮਈ ਨੂੰ CM ਦੇ ਸ਼ਹਿਰ ਪਰਿਵਾਰਾਂ ਸਮੇਤ ਕਰਨਗੇ ਪ੍ਰਦਰਸ਼ਨ - ਜਲ ਸਪਲਾਈ ਵਿਭਾਗ
🎬 Watch Now: Feature Video
ਮਾਨਸਾ: ਜਲ ਸਪਲਾਈ ਵਿਭਾਗ 'ਚ ਕੱਚੇ ਮੁਲਾਜ਼ਮਾਂ ਦੇ ਤੌਰ 'ਤੇ ਕੰਮ ਕਰ ਰਹੇ ਕਰਮਚਾਰੀਆਂ ਵੱਲੋਂ ਮਾਨਸਾ ਦੇ ਬਾਲ ਭਵਨ ਵਿੱਚ ਮੀਟਿੰਗ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਅੰਦੋਲਨ ਨੂੰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਦਸ ਮਈ ਨੂੰ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਸੰਗਰੂਰ ਵਿੱਚ ਪੱਕਾ ਮੋਰਚਾ ਪਰਿਵਾਰ ਸਮੇਤ ਲਾਉਣ ਦਾ ਐਲਾਨ ਵੀ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਐਮ.ਐਸ ਪੋਰਟਲ ਤੋਂ ਉਨ੍ਹਾਂ ਦਾ ਰਿਕਾਰਡ ਡਿਲੀਟ ਕਰ ਦਿੱਤਾ ਹੈ ਜਦੋਂਕਿ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਅਤੇ ਹੁਣ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਤੁਰੰਤ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਨਿੱਜੀਕਰਨ ਬੰਦ ਕਰਨ ਦੇ ਖ਼ਿਲਾਫ਼ ਉਨ੍ਹਾਂ ਦਾ ਸੰਘਰਸ਼ ਸਰਕਾਰ ਦੇ ਖਿਲਾਫ ਜਾਰੀ ਰਹੇਗਾ।