ਕਾਂਗਰਸ ਸੇਵਾ ਦਲ 12 ਮਾਰਚ ਨੂੰ ਕੱਢੇਗੀ ਡਾਂਡੀ ਪਦ ਯਾਤਰਾ - ਕਾਂਗਰਸ ਦੀ ਡਾਂਡੀ ਪਦ ਯਾਤਰਾ
🎬 Watch Now: Feature Video
ਕਾਂਗਰਸ ਸੇਵਾ ਦਲ ਦੇ ਪ੍ਰਦੇਸ਼ ਪ੍ਰਧਾਨ ਨਿਰਮਲ ਕੈੜਾ ਦੀ ਦੇਖ-ਰੇਖ ਹੇਠ ਲੁਧਿਆਣਾ ਦੇ ਸਰਕਟ ਹਾਊਸ ਵਿੱਚ ਮੀਟਿੰਗ ਹੋਈ, ਜਿਸ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਤੋਂ ਇਲਾਵਾ ਰਾਸ਼ਟਰੀ ਪ੍ਰਧਾਨ ਵੀ ਮੌਜੂਦ ਰਹੇ। ਇਸ ਦੌਰਾਨ ਨਿਰਮਲ ਕੈੜਾ ਨੇ ਦੱਸਿਆ ਕਿ ਕਾਂਗਰਸ ਸੇਵਾ ਦਲ 12 ਮਾਰਚ ਨੂੰ ਅਹਿਮਦਾਬਾਦ ਤੋਂ ਡਾਂਡੀ ਪਦ ਯਾਤਰਾ ਕੱਢੇਗੀ, ਜੋ 6 ਅਪਰੈਲ ਨੂੰ ਦਿੱਲੀ ਰਾਜਘਾਟ 'ਤੇ ਪਹੁੰਚੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿੱਚੋਂ ਵੱਡੀ ਸੰਖਿਆ ਦੇ ਵਿੱਚ ਪ੍ਰਧਾਨ ਹਿੱਸਾ ਲੈਣਗੇ ਨਾਲ ਹੀ ਉਨ੍ਹਾਂ ਕਿਹਾ ਕਿ ਵੱਡੇ ਲੀਡਰ ਮੁੱਖ ਮੰਤਰੀ ਲੈਵਲ ਤੱਕ ਦੇ ਵੀ ਇਸ ਯਾਤਰਾ 'ਚ ਹਿੱਸਾ ਲੈਣਗੇ। ਕੈੜਾ ਨੇ ਕਿਹਾ ਕਿ ਜ਼ਮੀਨੀ ਪੱਧਰ 'ਤੇ ਵਰਕਰਾਂ ਨੂੰ ਮਜ਼ਬੂਤ ਕਰਨ ਦੇ ਲਈ ਇਹ ਯਾਤਰਾ ਕੱਢੀ ਜਾ ਰਹੀ ਹੈ।