ਕਾਂਗਰਸ ਨੇ ਫਗਵਾੜਾ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਦਿੱਤਾ ਧਰਨਾ - ਕਾਂਗਰਸ ਦਾ ਕੇਂਦਰ ਸਰਕਾਰ ਵਿਰੁੱਧ ਧਰਨਾ
🎬 Watch Now: Feature Video
ਜਲੰਧਰ: ਦੇਸ਼ ਦੀ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਕਾਂਗਰਸ ਵੱਲੋਂ ਫਗਵਾੜਾ ਦੇ ਐਸਡੀਐੱਮ ਦਫ਼ਤਰ ਅੱਗੇ ਲਗਾਇਆ ਗਿਆ, ਜਿਸ ਦੀ ਅਗਵਾਈ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਕੀਤੀ ਗਈ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਧਾਲੀਵਾਲ ਨੇ ਭਾਜਪਾ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਭਾਜਪਾ ਨਹੀਂ ਸਿਰਫ਼ 2 ਲੋਕ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਹੀ ਚਲਾ ਰਹੇ ਹਨ ਅਤੇ ਉਹ ਜੋ ਵੀ ਫੈਸਲਾ ਕਰਦੇ ਹਨ ਰਾਤ ਦੇ ਹਨੇਰੇ ਵਿੱਚ ਹੀ ਕਰਦੇ ਹਨ ਜਿਵੇ ਕਿ ਨੋਟਬੰਦੀ, ਜੀਐਸਟੀ ਅਤੇ ਤਾਜ਼ਾ ਮਿਸਾਲ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਹਨ ਜਿਨ੍ਹਾਂ ਨੂੰ ਰਾਤੋ ਰਾਤ ਬਣਾਇਆ ਗਿਆ ਹੈ ਜੋ ਕਿ ਲੋਕਤੰਤਰ ਦਾ ਸਰਾਸਰ ਘਾਣ ਹੈ।