ਮੂਸੇਵਾਲਾ ਦੇ ਪਿਤਾ ਦੀ ਸ਼ਿਕਾਇਤ ਉੱਤੇ ਚਾਰਜ ਸ਼ੀਟ ਤਿਆਰ, ਜਲਦ ਕਰਾਂਗੇ ਪੇਸ਼ - Moosewala father complaint
🎬 Watch Now: Feature Video
ਮਾਨਸਾ ਵਿਖੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਪ੍ਰਸ਼ਾਸਨ ਨੂੰ ਇੱਕ ਹਫਤੇ ਦਾ ਅਲਟੀਮੇਟਮ ਦਿੱਤਾ ਗਿਆ ਸੀ ਜਿਸ ਉੱਤੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਦੋ ਤੋਂ ਤਿੰਨ ਸ਼ਿਕਾਇਤ ਸੀ ਜਿਸ ਨੂੰ ਲੈ ਕੇ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਬਲਕੌਰ ਸਿੰਘ ਦੇ ਨਾਲ ਮੁਲਾਕਾਤ ਵੀ ਕੀਤੀ ਹੈ। ਆਈਜੀ ਨੇ ਦੱਸਿਆ ਹੈ ਕਿ ਕੁਝ ਨਾਮੀ ਗਾਇਕ ਵੀ ਕਤਲ ਵਿੱਚ ਸ਼ਾਮਲ ਹਨ। ਦੂਜਾ ਉਨ੍ਹਾਂ ਦਾ ਸੁਰੱਖਿਆ ਨੂੰ ਲੈ ਕੇ ਵੀ ਸ਼ਿਕਾਇਤ ਹੈ ਦੋਹਾਂ ਮਸਲਿਆਂ ਉੱਤੇ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮਾਮਲੇ ਸਬੰਧੀ ਚਾਰਜ ਸ਼ੀਟ ਪੂਰੀ ਤਿਆਰ ਹੈ ਅਤੇ ਇਸੇ ਹਫਤੇ ਕੋਰਚ ਵਿੱਚ ਸਬਮਿਟ ਕਰਵਾ ਦਿੱਤਾ ਜਾਵੇਗਾ। ਫਿਲਹਾਲ ਕਤਲਕਾਂਡ ਮਾਮਲੇ ਵਿੱਚ ਦੋ ਮੁਲਜ਼ਮ ਮਾਰੇ ਜਾ ਚੁੱਕੇ ਹਨ ਤਿੰਨ ਫਰਾਰ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਚਾਲਾਨ ਵਿੱਚ 24 ਮੁਲਜ਼ਮਾਂ ਦਾ ਨਾ ਸ਼ਾਮਲ ਕੀਤਾ ਗਿਆ ਹੈ।