ਚੰਨੀ ਨੇ ਭਦੌੜ ਵਿਖੇ ਢਾਣੀ ਵਿੱਚ ਖੇਡੀ ਤਾਸ਼ - ਭਦੌੜ ਹਲਕੇ
🎬 Watch Now: Feature Video
ਭਦੌੜ:ਕਾਂਗਰਸ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਹਲਕੇ ਦੇ ਦੌਰੇ ਦੌਰਾਨ ਭਦੌੜ ਹਲਕੇ (Bhadaur seat) ਵਿੱਚ ਢਾਣੀ ਵਿੱਚ ਬੈਠ ਕੇ ਤਾਸ਼ ਖੇਡੀ (Channi played card with bhadaur people)। ਇਸ ਦੌਰਾਨ ਉਹ ਚੋਣ ਪ੍ਰਚਾਰ ’ਤੇ ਸੀ ਤੇ ਇਸੇ ਦੌਰਾਨ ਉਨ੍ਹਾਂ ਸੱਥ ਵਿੱਚ ਆਮ ਲੋਕਾਂ ਨੂੰ ਤਾਸ਼ ਖੇਡਦੇ ਵੇਖਿਆ ਤੇ ਉਥੇ ਹੀ ਜਾ ਪੁੱਜੇ। ਹਾਲਾਂਕਿ ਢਾਣੀ ਦੇ ਲੋਕਾਂ ਨੇ ਉਨ੍ਹਾਂ ਨਾਲ ਚੋਣਾਂ ਦੀ ਗੱਲ ਕਰਨੀ ਚਾਹੀ ਪਰ ਚੰਨੀ ਨੇ ਸਾਦਗੀ ਭਰੇ ਅੰਦਾਜ ਵਿੱਚ ਕਿਹਾ ਕਿ ਉਹ ਇਥੇ ਤਾਸ਼ ਖੇਡਣ ਰੁਕੇ (Congress cm candidate on campaign stopped to play cards) ਹਨ ਫੇਰ ਚੰਨੀ ਨੇ ਖੇਡੀ ਤਾਸ਼। ਕੁਝ ਸਮਾਂ ਗੱਲਾਂ ਮਾਰਨ ਅਤੇ ਤਾਸ਼ ਖੇਡਣ ਉਪਰੰਤ ਚੰਨੀ ਉਥੋਂ ਅੱਗੇ ਤੁਰ ਗਏ ਤੇ ਜਾਂਦੇ ਹੋਏ ਇਹ ਵੀ ਕਹਿ ਗਏ ਵੋਟਾਂ ਪਾ ਦਿਉ ਇੱਕ ਵਾਰ, ਸੁਆਦ ਆ ਜਾਏਗਾ। ਇਥੇ ਇਹ ਵੀ ਜਿਕਰਯੋਗ ਹੈ ਕਿ ਬੀਕੇਯੂ ਉਗਰਾਹਾਂ ਵੱਲੋਂ ਚੰਨੀ ਦਾ ਵਿਰੋਧ ਵੀ ਕੀਤਾ ਗਿਆ ਹੈ।