ਸੰਤ ਬਾਬਾ ਜੈਮਲ ਸਿੰਘ, ਬਾਬਾ ਗੁਰਦਿਆਲ ਸਿੰਘ ਅਤੇ ਬਾਬਾ ਨਾਮਦੇਵ ਜੀ ਦੀ ਮਿੱਠੀ ਯਾਦ 'ਚ ਕਰਵਾਇਆ ਸਮਾਗਮ - ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
🎬 Watch Now: Feature Video

ਅੰਮ੍ਰਿਤਸਰ: ਸੰਤ ਬਾਬਾ ਜੈਮਲ ਸਿੰਘ, ਬਾਬਾ ਗੁਰਦਿਆਲ ਸਿੰਘ ਅਤੇ ਬਾਬਾ ਨਾਮਦੇਵ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਮਾਗਮ ਕਾਰ ਸੇਵਾ ਸੰਪਰਦਾਇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੌ ਕਰਵਾਏ ਜਾ ਰਹੇ ਹਨ। ਉਥੇ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੌਂ ਹਾਜਰੀਆ ਭਰੀਆਂ ਗਈਆ। ਇਸ ਮੌਕੇ ਗਲਬਾਤ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਸਿਆ ਕਿ ਨਿਰਮਲ ਤਪੌਵਰ ਡੇਰਾ ਸੰਤ ਬਾਬਾ ਭੂਰੀ ਵਾਲਿਆਂ ਵੱਲੌ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ 'ਤੇ ਚਲਦਿਆਂ ਸੰਗਤਾ ਦੀਆ ਸੇਵਾਵਾਂ 'ਚ ਮਹਾਨ ਕਾਰਜ ਕੀਤੇ ਹਨ। ਕੋਰੋਨਾ ਮਹਾਂਮਾਰੀ ਦੇ ਸਮੇਂ ਪੀੜਤ ਲੌਕਾ ਲਈ ਲੰਗਰ ਦੀ ਸੇਵਾ ਹੋਵੇ ਚਾਹੇ ਗੁਰੂ ਘਰਾਂ ਦੀਆ ਇਮਾਰਤਾਂ ਦੀ ਸੇਵਾ ਹੋਵੇ। ਇਨ੍ਹਾਂ ਵੱਲੌਂ ਸੰਗਤਾ ਦੇ ਹਿਤ ਹਮੇਸ਼ਾ ਕਾਰਜ ਕੀਤੇ ਜਾਦੇ ਰਹੇ ਹਨ।