ਮਾਨਸਾ 'ਚ ਆਵਾਰਾ ਪਸ਼ੂਆਂ ਦੇ ਕਹਿਰ ਵਿਰੁੱਧ ਬੰਦ ਦਾ ਸੱਦਾ - mansa news
🎬 Watch Now: Feature Video
ਮਾਨਸਾ ਸ਼ਹਿਰ ਦੇ ਲੋਕ ਅਵਾਰਾ ਪਸ਼ੂਆਂ ਤੋਂ ਤੰਗ ਆ ਚੁੱਕੇ ਹਨ ਜਿਸ ਕਾਰਨ ਉਨ੍ਹਾਂ ਨੇ ਕੱਲ੍ਹ ਸ਼ੁਕਰਵਾਰ ਨੂੰ ਮਾਨਸਾ ਬੰਦ ਦਾ ਐਲਾਨ ਕੀਤਾ ਹੈ। ਦਰਅਸਲ, ਨਗਰ ਕੌਂਸਲ, ਮਾਨਸਾ ਵੱਲੋਂ ਵੱਖ-ਵੱਖ ਸੜਕਾਂ ਉੱਤੇ ਲਾਈਟਾਂ ਤਾਂ ਲਗਾਈਆਂ ਗਈਆਂ ਹਨ, ਪਰ ਰਾਤ ਸਮੇਂ ਇਨ੍ਹਾਂ ਲਾਈਟਾਂ ਵਿੱਚੋਂ ਕੋਈ ਵੀ ਲਾਈਟਾਂ ਨਹੀਂ ਚੱਲਦੀ। ਸ਼ਹਿਰਵਾਸੀ ਗੁਰਪ੍ਰੀਤ ਸਿੰਘ ਅਤੇ ਵਕੀਲ ਬਲਕਰਨ ਸਿੰਘ ਨੇ ਦੱਸਿਆ ਕਿ ਬਰਨਾਲਾ ਕੈਂਚੀਆਂ ਤੋਂ ਰਮਦਿੱਤੇਵਾਲਾ ਕੈਂਚੀਆਂ 6 ਕਿਲੋਮੀਟਰ ਦੇ ਘੇਰੇ ਵਿੱਚ ਮਹਿਜ਼ ਓਵਰਬਰਿੱਜ ਉੱਤੇ 4 ਲਾਈਟਾਂ ਹੀ ਚੱਲਦੀਆਂ ਹਨ। ਇੱਥੋਂ ਤੱਕ ਕਿ ਡਿਪਟੀ ਕਮਿਸ਼ਨਰ ਦੇ ਰਿਹਾਇਸ਼ ਤੋਂ ਲੈ ਕੇ ਬੱਸ ਸਟੈਂਡ ਤੱਕ ਕੋਈ ਵੀ ਲਾਈਟ ਨਹੀਂ ਚੱਲਦੀ ਅਤੇ ਨਾ ਹੀ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਬਾਹਰ ਕੋਈ ਲਾਈਟ ਚੱਲਦੀ ਹੈ। ਇਸ ਕਾਰਨ ਰੋਡ ਉੱਤੇ ਰਾਤ ਸਮੇਂ ਹਨੇਰੇ ਵਿੱਚ ਅਵਾਰਾ ਘੁੰਮਦੇ ਪਸ਼ੂ ਸੜਕ ਹਾਦਸਿਆਂ ਦੇ ਕਾਰਨ ਬਣ ਰਹੇ ਹਨ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਮਾਨਸਾ ਵਿਖੇ ਰਾਤ ਸਮੇਂ ਆਵਾਰਾ ਪਸ਼ੂਆਂ ਨਾਲ ਟਕਰਾਉਣ ਕਾਰਨ 3 ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ।
Last Updated : Sep 12, 2019, 11:52 PM IST