ਸ਼ਖ਼ਸ ਦੀ ਸ਼ੱਕੀ ਹਾਲਾਤਾਂ 'ਚ ਮਿਲੀ ਲਾਸ਼ - Body of a man found
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-15636786-904-15636786-1655977320711.jpg)
ਪਟਿਆਲਾ: ਜ਼ਿਲ੍ਹੇ ਦੇ ਖੰਡਾ ਚੌਕ ਨਜ਼ਦੀਕ ਬਾਰਾਦਰੀ ਵਿੱਚ ਇੱਕ ਸ਼ਖ਼ਸ ਦੀ ਲਾਸ਼ ਮਿਲੀ ਹੈ। ਲਾਸ਼ ਮਿਲਣ ਕਾਰਨ ਆਲੇ ਦੁਆਲੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਉੱਪਰ ਪਹੁੰਚੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਮੁਤਾਬਕ ਸ਼ਖ਼ਸ ਸ਼ਰਾਬ ਪੀਣ ਦਾ ਆਦੀ ਸੀ। ਵਿਅਕਤੀ ਦੀ ਉਮਰ 70 ਸਾਲ ਦੱਸੀ ਜਾ ਰਹੀ ਹੈ। ਉਕਤ ਵਿਅਕਤੀ ਦਾ ਨਾਮ ਲਾਲ ਬਹਾਦੁਰ ਦਰਸ਼ਨ ਨਗਰ ਦਾ ਰਹਿਣ ਵਾਲਾ ਸੀ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਉੱਪਰ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।