ਬੀਜੇਪੀ ਆਗੂ ਵੇਰਕਾ ਦਾ ਸੀਐੱਮ ਮਾਨ ਉੱਤੇ ਤੰਜ਼, ਕਿਹਾ- 'CM ਜਰਮਨੀ ਗਏ ਪਿਕਨਿਕ ਮਨਾਉਣ' - germany tour CM Bhagwant Mann
🎬 Watch Now: Feature Video
ਅੰਮ੍ਰਿਤਸਰ ਵਿੱਚ ਭਾਜਪਾ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਉੱਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜਰਮਨੀ ਵਿੱਚ ਪਿਕਨਿਕ ਮਨਾਉਣ ਲਈ ਗਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਜਰਮਨੀ ਤੋਂ ਇੱਕ ਬਿਆਨ ਜਾਰੀ ਕੀਤਾ ਹੈ ਕਿ ਬੀਐੱਮਡਬਲਯੂ ਪੰਜਾਬ ਵਿਚ ਆਟੋ ਪਾਰਟਸ ਦਾ ਪਲਾਂਟ ਲਗਾਉਣ ਜਾ ਰਹੀ ਹੈ। ਡਾ. ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਬਿਆਨ ’ਤੇ ਬੀਐੱਮਡਬਲਯੂ ਦੇ ਮਾਲਕ ਨੇ ਕਿਹਾ ਕਿ ਅਸੀਂ ਕੋਈ ਵੀ ਪਲਾਂਟ ਪੰਜਾਬ ਵਿੱਚ ਨਹੀਂ ਲਗਾਏ ਜਾ ਰਹੇ ਇਹ ਸਭ ਝੂਠ ਹੈ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉੱਤੇ ਦੇਸ਼ ਤੇ ਵਿਦੇਸ਼ ਦੇ ਲੋਕਾਂ ਦਾ ਭਰੋਸਾ ਨਹੀਂ ਰਿਹਾ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ।