ਬਰੇਟਾ ਪੁਲਿਸ ਨੂੰ ਪ੍ਰਿਅਵਰਤ ਫੌਜੀ ਤੇ ਸਾਥੀਆਂ ਦਾ ਮਿਲਿਆ 4 ਦਿਨਾਂ ਦਾ ਰਿਮਾਡ
ਮਾਨਸਾ: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਪ੍ਰਿਅਵਰਤ ਫੌਜੀ, ਕਸ਼ਿਸ਼ ਅਤੇ ਦੀਪਕ ਟੀਨੂੰ ਨੂੰ ਭੀਖੀ ਪੁਲਿਸ ਵੱਲੋਂ ਇਰਾਦਾ ਕਤਲ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਜਿੰਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੇ ਪੁਲਿਸ ਨੇ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤਾ ਅਦਾਲਤ ਨੇ ਤਿੰਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਪਰ ਬਰੇਟਾ ਪੁਲਿਸ ਨੇ ਤਿੰਨਾਂ ਨੂੰ FIR ਨੰਬਰ 57 ਵਿੱਚ ਨਾਮਜ਼ਦ ਕੀਤਾ ਤੇ ਬੁਢਲਾਡਾ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ (remand of the Priyavrat Fauji) ਕਰ ਲਿਆ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਤੋਂ ਬਾਅਦ ਵੱਖ ਵੱਖ ਸੂਬਿਆਂ ਦੀ ਪੁਲਿਸ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਵੱਖ ਵੱਖ ਮਾਮਲਿਆਂ ਵਿੱਚ ਜਾਂਚ ਕਰ ਰਹੀ ਹੈ ਕਿਉਂਕਿ ਸੂਬੇ ਦੀ ਪੁਲਿਸ ਨੂੰ ਵੱਖ ਵੱਖ ਮਾਮਲਿਆਂ ਵਿੱਚ ਮੁਲਜ਼ਮ ਲੋੜੀਂਦੇ ਸਨ। ਫਿਲਹਾਲ ਬਰੇਟਾ ਪੁਲਿਸ ਨੇ ਰਿਮਾਂਡ ਹਾਸਿਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।