ਬ੍ਰਾਜ਼ੀਲ ਵਿਖੇ ਬਠਿੰਡਾ ਦੀ ਧੀ ਨੇ ਜਿੱਤਿਆ ਸੋਨੇ ਦਾ ਤਗ਼ਮਾ - Deaf Olympic Games in Brazil
🎬 Watch Now: Feature Video
ਬਠਿੰਡਾ: ਬ੍ਰਾਜ਼ੀਲ ਚ ਹੋ ਰਹੀਆਂ ਡੈੱਫ ਓਲੰਪਿਕ ਖੇਡਾਂ (Deaf Olympic Games in Brazil) ਚ ਬਠਿੰਡਾ ਦੀ ਖਿਡਾਰਨ ਸ਼ਰੇਆ ਨੇ ਬੈਡਮਿੰਟਨ ਦੀ ਟੀਮ ਚ ਸ਼ਾਮਲ ਹੋ ਕੇ ਸੋਨੇ ਦਾ ਤਗ਼ਮਾ ਜਿੱਤਿਆ ਹੈ। ਸ਼ਰੇਆ ਸੂਬੇ ਦੀ ਇਕਲੌਤੀ ਵਿਕਲਾਂਗ ਖਿਡਾਰਨ ਹੈ ਜਿਸ ਦੀ ਭਾਰਤੀ ਟੀਮ ਵਿੱਚ ਚੋਣ ਹੋਈ ਹੈ। ਸ਼ਰੇਆ 27 ਅਪ੍ਰੈਲ ਨੂੰ ਡੈਫ ਓਲੰਪਿਕ ‘ਚ ਹਿੱਸਾ ਲੈਣ ਲਈ ਬ੍ਰਾਜ਼ੀਲ ਰਵਾਨਾ ਹੋਈ ਸੀ, ਜਿੱਥੇ ਸ਼ਰੇਆ ਨੇ 2 ਤੋਂ 4 ਮਈ ਤੱਕ ਹੋਏ ਮੈਚਾਂ ਚ ਹਿੱਸਾ ਲਿਆ। ਸ਼ਰੇਆ ਦੇ ਪਿਤਾ ਦਵਿੰਦਰ ਕੁਮਾਰ ਸਿੰਗਲਾ ਨੇ ਦੱਸਿਆ ਕਿ ਸ਼ਰੇਆ ਬਚਪਨ ਤੋਂ ਹੀ ਸੁਣਨ ਤੋਂ ਅਸਮਰੱਥ ਹੈ ਉਸ ਨੂੰ ਸ਼ੁਰੂ ਤੋਂ ਹੀ ਬੈਡਮਿੰਟਨ ਨਾਲ ਬਹੁਤ ਲਗਾਅ ਸੀ, ਇਸ ਨੇ 7 ਸਾਲ ਦੀ ਉਮਰ ਤੋਂ ਹੀ ਬੈਡਮਿੰਟਨ ਖੇਡਣਾ ਸ਼ੁਰੂ ਕਰ ਦਿੱਤਾ ਸੀ। ਬੈਡਮਿੰਟਨ ਵਿੱਚ ਉਸ ਦੇ ਜਨੂੰਨ ਨੂੰ ਦੇਖਦਿਆਂ ਉਸ ਨੇ ਆਪਣੀ ਧੀ ਨੂੰ ਕੋਚਿੰਗ ਦੇਣ ਦਾ ਮਨ ਬਣਾਇਆ। ਭਾਰਤ ਦੀਆਂ ਚਾਰ ਮਹਿਲਾ ਖਿਡਾਰਨਾਂ ਡੈੱਫ ਓਲੰਪਿਕ ਲਈ ਚੁਣੀਆਂ ਗਈਆਂ ਹਨ ਇਨ੍ਹਾਂ ਵਿਚੋਂ ਇੱਕ ਬਠਿੰਡਾ ਦੀ ਸ਼ਰੇਆ, ਇੱਕ ਮੱਧ ਪ੍ਰਦੇਸ਼ ਦੀ, ਇੱਕ ਉੱਤਰ ਪ੍ਰਦੇਸ਼ ਦੀ ਅਤੇ ਇੱਕ ਤਾਮਿਲਨਾਡੂ ਦੀ ਖਿਡਾਰਨ ਸ਼ਾਮਲ ਹੈ।