ਅਮਨ ਅਰੋੜਾ ਦੇ ਮੰਤਰੀ ਬਣਨ ਦੀ ਖੁਸ਼ੀ ’ਚ ਆਪ ਵਰਕਰਾਂ ਨੇ ਢੋਲ ਦੀ ਥਾਪ ’ਤੇ ਪਾਏ ਭੰਗੜੇ

By

Published : Jul 4, 2022, 8:57 PM IST

thumbnail
ਸੰਗਰੂਰ:ਪੰਜਾਬ ਸਰਕਾਰ ਵੱਲੋਂ ਅੱਜ ਆਪਣੀ ਕੈਬਨਿਟ ਵਿੱਚ ਪੰਜ ਹੋਰ ਮੰਤਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿੰਨ੍ਹਾਂ ਵਿੱਚੋਂ ਸੁਨਾਮ ਤੋਂ ਅਮਨ ਅਰੋੜਾ ਨੂੰ ਕੈਬਨਿਟ ਮੰਤਰੀ ਚੁਣਿਆ ਗਿਆ। ਅਮਨ ਅਰੋੜਾ ਦੇ ਮੰਤਰੀ ਬਣਨ ਨੂੰ ਲੈਕੇ ਉਨ੍ਹਾਂ ਦੇ ਘਰ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਢੋਲ ਵਜਾ ਕੇ ਅਤੇ ਮਠਿਆਈ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਅੱਜ ਲੰਬੇ ਸਮੇਂ ਬਾਅਦ ਸੁਨਾਮ ਹਲਕੇ ਦੇ ਵਿੱਚ ਖੁਸ਼ੀ ਆਈ ਹੈਂ । ਉਥੇ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਭਗਵੰਤ ਮਾਨ ਅਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦੇ ਹਾਂ ਕਿ ਜਿੰਨ੍ਹਾਂ ਨੇ ਅਮਨ ਅਰੋੜਾ ’ਤੇ ਭਰੋਸਾ ਕਰ ਮੰਤਰੀ ਬਣਾਇਆ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.