ਸ਼ਾਰਟ ਸਰਕਟ ਕਾਰਨ ATM ਨੂੰ ਲੱਗੀ ਅੱਗ - ATM caught fire due to short circuit
🎬 Watch Now: Feature Video

ਗੁਰਦਾਸਪੁਰ: ਦੀਨਾਨਗਰ ਦੇ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐੱਮ (Punjab National Bank ATM of Dinanagar) ‘ਚ ਸ਼ਾਰਟ ਸਰਕਟ ਹੋਣ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਏ.ਟੀ.ਐੱਮ (ATM) ‘ਚ ਅੱਗ ਲੱਗੀ ਦੇਖ ਲੋਕਾਂ ਵੱਲੋਂ ਕਰਮਚਾਰੀਆ ਦੇ ਸਹਿਯੋਗ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਇੱਕ ਘੰਟੇ ਬੀਤਣ ਦੇ ਬਾਵਜੂਦ ਵੀ ਫਾਇਰ ਬ੍ਰਿਗੇਡ ਨਹੀਂ ਪਹੁੰਚੀ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ (Police) ਮੌਕੇ ‘ਤੇ ਪਹੁੰਚ ਗਈ। ਜੇਕਰ ਅੱਗ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਬੈਂਕ ‘ਚ ਵੱਡਾ ਨੁਕਸਾਨ ਹੋ ਸਕਦਾ ਸੀ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬੈਂਕ ਸਟਾਫ਼ ਨੇ ਦੱਸਿਆ ਕਿ ਉਨ੍ਹਾਂ ਦਾ ਕਰਮਚਾਰੀ ਬੈਂਕ ‘ਚ ਸਫ਼ਾਈ ਕਰ ਰਿਹਾ ਸੀ ਤਾਂ ਅਚਾਨਕ ਏ.ਟੀ.ਐੱਮ. (ATM) ‘ਚ ਧੂੰਆ ਨਿਕਲ ਲੱਗ ਪਿਆ।