ਸੰਗਰੂਰ ਪੁਲਿਸ ਦਾ ਨਸ਼ਿਆਂ ਵਿਰੁੱਧ ਵੱਡਾ ਸਰਚ ਆਪ੍ਰੇਸ਼ਨ - ਸਰਚ ਆਪ੍ਰੇਸ਼ਨ
🎬 Watch Now: Feature Video

ਸੰਗਰੂਰ: ਪੰਜਾਬ ਸਰਕਾਰ (Government of Punjab) ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ (Campaign against drugs) ਦੇ ਤਹਿਤ ਹੀ ਸੰਗਰੂਰ ਵਿਖੇ ਆਈ.ਜੀ, ਐੱਮ.ਐੱਸ. ਛੀਨਾ ਅਤੇ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਸ਼ੱਕੀ ਖੇਤਰਾਂ ‘ਤੇ ਅਚਨਚੇਤ ਵੱਡੇ ਪੱਧਰ ‘ਤੇ ਸਰਚ ਆਪ੍ਰੇਸ਼ਨ (Search operation) ਕੀਤਾ ਗਿਆ। ਇਸ ਮੌਕੇ ਰਾਮ ਨਗਰ ਬਸਤੀ 'ਚ ਕੀਤੇ ਗਏ ਸਰਚ ਆਪ੍ਰੇਸ਼ਨ (Search operation) ਦੌਰਾਨ ਜ਼ਿਲ੍ਹਾ ਪੁਲਿਸ ਦੇ ਕਰੀਬ 350 ਪੁਲਿਸ ਕਰਮੀਆਂ ਨੇ ਹਿੱਸਾ ਲਿਆ, ਇਸ ਦੌਰਾਨ ਸ਼ੱਕੀ ਖੇਤਰਾਂ ਦੇ ਵਿੱਚ ਘਰਾਂ ਦੀ ਅਚਨਚੇਤ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਆਉਣ ਜਾਣ ਵਾਲੇ ਵਿਅਕਤੀ ਦੀ ਪਹਿਚਾਣ ਪੱਤਰ ਦੇਖੇ ਗਏ ਅਤੇ ਜਾਂਚ ਕੀਤੀ ਗਈ।