ਬੇਰੁਜ਼ਗਾਰਾਂ ਨੂੰ ਈ ਰਿਕਸ਼ੇ ਚਲਾਉਣ ਦੀ ਸਲਾਹ ਦੇਣ 'ਤੇ ਅਮਨ ਅਰੋੜਾ ਨੇ ਸਰਕਾਰ ਦੀ ਕੀਤੀ ਝਾੜ-ਝੰਬ - 'ਆਪਣੀ ਗੱਡੀ ਆਪਣਾ ਰੁਜ਼ਗਾਰ' ਸਕੀਮ
🎬 Watch Now: Feature Video
ਸੰਗਰੂਰ: ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਬੇਰੁਜ਼ਗਾਰੀ ਖ਼ਤਮ ਕਰਨ ਲਈ 'ਆਪਣੀ ਗੱਡੀ ਆਪਣਾ ਰੁਜ਼ਗਾਰ' ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਕੀਮ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸਰਕਾਰ 'ਤੇ ਤੰਜ਼ ਕੱਸਦਿਆ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਅਜਿਹੀਆਂ ਸਲਾਹਾਂ ਦੀ ਲੋੜ ਨਹੀ ਹੈ, ਜਿਸ ਨੇ ਆਪਣਾ ਪੇਟ ਪਾਲਣਾ ਹੈ ਉਹ ਆਪੇ ਕੁਝ ਨਾ ਕੁਝ ਕਰ ਲਵੇਗਾ। ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਵਾਰ ਕਰਦਿਆ ਕਿਹਾ ਕਿ ਤੁਸੀ ਨੌਜਵਾਨਾਂ ਲਈ ਕੀ ਕਰ ਰਹੇ ਹੋ। ਨੌਜਵਾਨਾਂ ਨੂੰ ਮੁਫ਼ਤ ਦੀਆਂ ਸਲਾਹਾਂ ਦੀ ਲੋੜ ਨਹੀ ਹੈ।