ਨਕੋਦਰ ਵਿਖੇ ਨਗਰ ਨਿਗਮ ਦਾ ਚੱਲਿਆ ਪੀਲਾ ਪੰਜਾ - administration demolished illegal structures
🎬 Watch Now: Feature Video
ਜਲੰਧਰ: ਜ਼ਿਲ੍ਹੇ ਦੇ ਹਲਕਾ ਨਕੋਦਰ ਵਿਖੇ ਨਗਰ ਨਿਗਮ ਕੌਂਸਲ ਦੇ ਈ ਓ ਰਣਦੀਪ ਸਿੰਘ ਵੜੈਚ ਨੇ ਕਿਹਾ ਕਿ ਨਕੋਦਰ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਹਨ ਉਹ ਨਾਜਾਇਜ਼ ਕਬਜ਼ੇ ਖੁਦ ਛੱਡ ਦੇਣ ਨਹੀਂ ਉਨ੍ਹਾਂ ਨੂੰ ਮਜ਼ਬੂਰਨ ਸਖ਼ਤ ਐਕਸ਼ਨ ਲੈਣਾ ਪਵੇਗਾ। ਨਗਰ ਨਿਗਰ ਵੱਲੋਂ ਕਾਰਵਾਈ ਕਰਦੇ ਹੋਏ ਨਾਜਾਇਜ਼ ਉਸਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਕਈ ਇਮਾਰਤਾਂ ਨੂੰ ਢਾਹਿਆ ਗਿਆ ਹੈ। ਜੇਸੀਬੀ ਦੀ ਮਦਦ ਨਾਲ ਉਸਾਰੀਆਂ ਉੱਪਰ ਕਾਰਵਾਈ ਕੀਤੀ ਗਈ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੱਲੋਂ ਕੋਈ ਇਮਾਰਤ ਬਣਵਾਉਣੀ ਹੈ ਤੇ ਉਸ ਨੂੰ ਕਾਨੂੰਨੀ ਢੰਗ ਦੇ ਨਾਲ ਸਭ ਉਸ ਦੇ ਕਾਗਜ਼ਾਤ ਪੂਰੇ ਕਰਕੇ ਬਣਾਇਆ ਜਾਵੇ। ਨਾਲ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।